Amritsar Theft News: ਰਹੱਸਮਈ ਤਰੀਕੇ ਨਾਲ ਅਬੋਹਰ ਦੇ ਵਪਾਰੀ ਦੀ ਗੱਡੀ ਵਿੱਚੋਂ ਗਾਇਬ ਹੋਏ ਸਾਢੇ ਤਿੰਨ ਲੱਖ ਰੁਪਏ - Amritsar Theft News
Published : Sep 16, 2023, 12:33 PM IST
ਅੰਮ੍ਰਿਤਸਰ ਵਿਖੇ ਅਬੋਹਰ ਦੇ ਇੱਕ ਵਪਾਰੀ ਦੀ ਗੱਡੀ ਵਿੱਚੋਂ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿਥੇ ਇੱਕ ਕਾਰ 'ਚ ਪਏ ਸਾਡੇ ਤਿੰਨ ਲੱਖ ਰੁਪਏ ਰਹੱਸਮਈ ਤਰੀਕੇ ਨਾਲ ਚੋਰੀ ਹੋ ਗਏ ਅਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ। ਜਦੋਂ ਇਹ ਘਟਨਾ ਦੀ ਜਾਣਕਾਰੀ ਗੱਡੀ ਦੇ ਡਰਾਈਵਰ ਨੇ ਮਾਲਿਕ ਨੂੰ ਦਿੱਤੀ ਤਾਂ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ। ਇਸ ਸੰਬਧੀ ਜਾਣਕਾਰੀ ਦਿੰਦਿਆ ਚੋਰੀ ਦਾ ਸ਼ਿਕਾਰ ਹੋਏ ਵਪਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਮਾਰਕੀਟਿੰਗ ਕਰਨ ਆਏ ਸਨ ਅਤੇ ਉਹਨਾਂ ਕੋਲ ਕਲੈਕਸ਼ਨ ਦੇ ਸਾਢੇ ਤਿੰਨ ਲੱਖ ਰੁਪਏ ਸੀ, ਜੋ ਕਿ ਡਰਾਈਵਰ ਗੱਡੀ 'ਚ ਲੈਕੇ ਬੈਠਾ ਹੋਇਆ ਸੀ, ਪਰ ਜਦੋਂ ਉਸ ਦਾ ਪੇਟ ਖਰਾਬ ਹੋਣ ਤੋਂ ਬਾਅਦ ਉਹ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ ਤਾਂ ਪਿੱਛੋਂ 15 ਮਿੰਟ ਵਿੱਚ ਹੀ ਪੈਸੇ ਚੋਰ ਕਰ ਲਏ ਤੇ ਖਾਲੀ ਬੈਗ ਗੱਡੀ ਕੋਲ ਸੁੱਟ ਦਿੱਤਾ। ਇਸ ਸੰਬਧੀ ਫਿਲਹਾਲ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।