Strange Case of Robbery: ਝੂਠੀ ਰਚੀ ਲੁੱਟਮਾਰ ਦੀ ਕਹਾਣੀ, ਪੁਲਿਸ ਨੇ ਕੀਤੀ ਜਾਂਚ ਤਾਂ ਪੜ੍ਹੋ ਕੀ ਹੋਇਆ ਖੁਲਾਸਾ - Amritsar latest news in Punjabi
Published : Sep 7, 2023, 9:00 PM IST
ਅੰਮ੍ਰਿਤਸਰ ਵਿੱਚ ਚੋਰੀ ਦਾ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਜਿਲ੍ਹੇ ਦੇ ਪਿੰਡ ਕੰਬੋਅ ਵਿੱਚ ਇੱਕ ਰਿੰਕੂ ਨਾਮਕ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਕੋਲੋਂ ਕੁਝ ਵਿਅਕਤੀਆਂ ਵੱਲੋਂ ਸਾਢੇ ਚਾਰ ਲੱਖ ਨਗਦੀ ਲੁੱਟ ਲਈ ਗਈ ਹੈ। ਪੁਲਿਸ ਜਾਂਚ ਅਧਿਕਾਰੀ (Strange Case of Robbery) ਨੇ ਦੱਸਿਆ ਕਿ ਰਿੰਕੂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਕੋਈ ਵੀ ਲੁੱਟਮਾਰ ਨਹੀਂ ਹੋਈ ਹੈ। ਰਿੰਕੂ ਅੰਮ੍ਰਿਤਸਰ ਵਿੱਚ ਫੈਕਟਰੀਆਂ ਤੋਂ ਪੈਸੇ ਇਕੱਠੇ ਕਰਕੇ ਵੇਰਕਾ ਪਲਾਟ ਵਿੱਚ ਜਮ੍ਹਾਂ ਕਰਵਾਇਆ ਕਰਦਾ ਸੀ। ਉਸ ਕੋਲੋਂ ਇਹ ਪੈਸੇ ਖਰਚ ਹੋ ਗਏ ਤਾਂ ਉਸਨੇ ਇਹ ਡਰਾਮਾ ਰਚ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।