ਨੰਗਲ ਟਰੱਕ ਓਪਰੇਟਰਾਂ ਵੱਲੋਂ ਧਰਨਾ ਪ੍ਰਦਰਸਨ ਖ਼ਤਮ - ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀ
ਰੂਪਨਗਰ: ਸਹਿਕਾਰੀ ਸਭਾਵਾਂ ਵੱਲੋਂ ਨੰਗਲ ਦੀ ਟਰੱਕ ਓਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀ ਨੂੰ ਭੰਗ ਕਰਨ ਦੇ ਲਈ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਟਰੱਕ ਯੂਨੀਅਨ ਨੰਗਲ Goods Carrier Transport Union ended in Rupnagar ਨੂੰ ਧਾਰਾ 50 ਦੇ ਅਧੀਨ ਨੋਟਿਸ ਭੇਜਿਆ ਗਿਆ ਸੀ। ਜਿਸ ਦੇ ਤਹਿਤ ਟਰੱਕ ਯੂਨੀਅਨ ਨੂੰ ਜਲਦ ਭੰਗ ਕੀਤਾ ਜਾ ਸਕਦਾ ਹੈ। ਜਿਸ ਦਾ ਵਿਰੋਧ ਟਰੱਕ ਆਪ੍ਰੇਟਰਾਂ ਵੱਲੋਂਸੁਸਾਇਟੀ ਦੇ ਬਾਹਰ ਪਿਛਲੇ 7 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ। ਪਰ ਅੱਜ ਵੀਰਵਾਰ ਨੂੰ ਧਰਨੇ ਦਾ ਅੱਠਵਾਂ ਦਿਨ ਸੀ ਧਰਨੇ ਉੱਤੇ ਬੈਠੇ ਟਰੱਕ ਆਪਰੇਟਰਾਂ ਨੂੰ ਸਰਕਾਰ ਨੇ 6 ਮਹੀਨੇ ਦਾ ਸਮਾਂ ਮੰਗਿਆ ਹੈ ਅਤੇ ਕਿਹਾ ਹੈ ਕਿ 6 ਮਹੀਨੇ ਦੇ ਵਿੱਚ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰ ਦੇ ਨਾਲ ਗੱਲ ਕਰਨਗੇ ਤੇ ਨੰਗਲ ਟਰੱਕ ਅਪਰੇਟਰਾਂ ਦੀ ਇਸ ਸੁਸਾਇਟੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। Truck Operator Goods Carrier Transport Union
Last Updated : Feb 3, 2023, 8:30 PM IST