ਮੋਬਾਇਲ ਖਰੀਦਣ ਆਏ ਗਾਹਕਾਂ ਲਈ ਦੁਕਾਨਦਾਰ ਦਾ ਅਨੋਖਾ ਤੋਹਫਾ - Amritsar today news
ਅੰਮ੍ਰਿਤਸਰ ਦੀਵਾਲੀ ਦੇ ਮੌਕੇ ਦੁਕਾਨਦਾਰ ਆਪਣੇ ਗ੍ਰਾਹਕਾ ਨੂੰ ਲੁਭਾਉਣ ਵਾਸਤੇ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕਰਦੇ ਹਨ। ਗ੍ਰਾਹਕਾ ਗਿਫਟ ਦਿੰਦੇ ਹਨ ਪਰ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਜਦੀਕ ਇਕ ਮੋਬਾਇਲ ਫੋਨ ਦੀ ਦੁਕਾਨ ਦੇ ਮਾਲਕ ਵੱਲੋ ਇਸ ਵਾਰ ਫੋਨ ਖਰੀਦਣ ਵਾਲੇ ਗ੍ਰਾਹਕਾ ਲਈ ਵੱਖਰੀ ਆਫਰ ਪੇਸ਼ ਕਰਦਿਆਂ ਉਹਨਾ ਨੂੰ ਫੋਨ ਖਰੀਦਣ ਉਤੇ ਇਕ ਬੋਤਲ ਵਿਸਕੀ ਅਤੇ ਮੁਰਗਾ ਗਿਫਟ Whiskey and chicken free with mobile ਕੀਤਾ ਜਾ ਰਿਹਾ ਹੈ। ਇਸ ਸੰਬਧੀ ਦੁਕਾਨਦਾਰ ਰਾਜਕੁਮਾਰ ਨੇ ਦੱਸਿਆ ਕਿ ਦੀਵਾਲੀ ਮੌਕੇ ਉਹਨਾ ਦੀ ਦੁਕਾਨ ਦੇ ਗ੍ਰਾਹਕਾ ਵਾਸਤੇ ਇਕ ਸ਼ਪੈਸਲ ਆਫਰ ਦਿੱਤੀ ਜਾ ਰਹੀ ਹੈ ਜੋ ਵੀ ਗ੍ਰਾਹਕ ਅੱਜ ਸਾਡੀ ਦੁਕਾਨ ਤੋ ਮੋਬਾਇਲ ਖਰੀਦੇਗਾ ਉਸ ਨੂੰ ਇਕ ਬੋਤਲ ਸ਼ਰਾਬ ਅਤੇ ਇਕ ਮੁਰਗਾ ਗਿਫਟ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਇਸ ਆਫਰ ਦੇ ਸਦਕਾ ਗ੍ਰਾਹਕ ਵੀ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਜਿਸਦੇ ਚਲਦੇ ਉਹਨਾ ਇਸ ਆਫਰ ਦਾ ਭਰਪੂਰ ਫਾਇਦਾ ਉਠਾ ਰਹੇ ਹਨ।
Last Updated : Feb 3, 2023, 8:29 PM IST