ਹਸਪਤਾਲ ਅੰਦਰੋ ਭੱਜੇ ਕੈਦੀ ਨੂੰ ਪੁਲਿਸ ਅਤੇ ਲੋਕਾਂ ਨੇ ਗੇਟ ਤੋਂ ਦਬੋਚਿਆ - prisoner escaped from the civil hospital
ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਹਸਪਤਾਲ ਵਿੱਚ ਜੇਰੇ ਇਲਾਜ ਇਕ ਕੈਦੀ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਪੁਲਿਸ ਨੂੰ ਚਕਮਾਂ ਦੇਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਇਸ ਬਾਰੇ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਰੌਲਾ ਪਾਉਣ 'ਤੇ ਹਸਪਤਾਲ ਵਿਚ ਆਏ ਆਮ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਇਸ ਕੈਦੀ ਨੂੰ ਹਸਪਤਾਲ ਦੇ ਗੇਟ ਤੋਂ ਮੁੜ ਕਾਬੂ ਕੀਤਾ ਅਤੇ ਹਸਪਤਾਲ ਵਿਚ ਬਣਾਏ ਕੈਦੀ ਵਾਰਡ ਵਿੱਚ ਇਸਨੂੰ ਬੰਦ ਕਰ ਦਿੱਤਾ। ਕੈਦੀ ਨੂੰ ਫੜਨ ਵਾਲੇ ਇਕ ਨੌਜਵਾਨ ਅਤੇ ਸਿਵਲ ਹਸਪਤਾਲ ਸਟਾਫ ਨਰਸ ਮੋਨਿਕਾ ਨੇ ਦੱਸਿਆ ਕਿ ਇਹ ਕੈਦੀ ਦਾ ਨਾਮ ਗੁਰਜੀਤ ਸਿੰਘ ਹੈ, ਜਿਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕੈਦੀ ਨੇ ਪੁਲਿਸ ਨੂੰ ਕਿਹਾ ਸੀ ਕਿ ਉਸ ਦੇ ਢਿੱਡ 'ਚ ਦਰਦ ਹੈ, ਜਿਸ ਕਾਰਨ ਇਸ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਬਾਥਰੂਮ ਦਾ ਬਹਾਨਾ ਬਣਾ ਕੇ ਕੈਦੀ ਭੱਜਿਆ ਜ਼ਰੂਰ ਪਰ ਉਸ ਨੂੰ ਕਾਬੂ ਕਰ ਲਿਆ ਗਿਆ।
Last Updated : Feb 3, 2023, 8:30 PM IST