Railway Station Checking: ਤਿਉਹਾਰੀ ਸੀਜ਼ਨ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ, ਲੋਕਾਂ ਨੂੰ ਕੀਤੀ ਖ਼ਾਸ ਅਪੀਲ - ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਚੈਕਿੰਗ
Published : Nov 6, 2023, 6:42 PM IST
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੁਲਿਸ ਅਤੇ ਰੇਲਵੇ ਪੁਲਿਸ (Railway Police) ਨੇ ਚੈਕਿੰਗ ਅਭਿਆਨ ਚਲਾ ਕੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਤੋਂ ਇਲਾਵਾ ਸਫਰ ਕਰ ਰਹੇ ਯਾਤਰੀਆਂ ਦਾ ਸਮਾਨ ਵੀ ਚੈਕਿੰਗ ਕੀਤਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਾਪਾਕ ਹਰਕਤਾਂ ਨੂੰ ਅੰਜਾਮ ਨਾ ਦੇ ਸਕਣ ਇਸ ਲਈ ਇਹ ਤਲਾਸ਼ੀ ਅਭਿਆਨ ਹੁਣ ਲਗਾਤਾਰ ਜਾਰੀ ਰਹਿਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਸਟੇਸ਼ਨ ਉੱਤੇ ਕਈ ਸੀਸੀਟੀਵੀ ਕੈਮਰੇ (CCTV cameras) ਵੀ ਲਗਾਏ ਗਏ ਹਨ ਤਾਂ ਕਿ ਹਰ ਇੱਕ ਗਤੀਵਿਧੀ ਉੱਤੇ ਨਜ਼ਰ ਬਣਾ ਕੇ ਰੱਖੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਸ਼ੱਕੀ ਚੀਜ਼ ਜਾਂ ਸ਼ਖ਼ਸ ਵਿਖਾਈ ਦਿੱਤਾ ਹੈ ਤਾਂ ਬਗੈਰ ਦੇਰ ਕੀਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।