ਟਰਾਂਸਪੋਰਟ ਵਿਭਾਗ ਬਣਿਆ ਚਰਚਾ ਦਾ ਵਿਸ਼ਾ, ਜਾਣੋ ਕੀ ਹੈ ਵਜ੍ਹਾ... - ਟਰਾਂਸਪੋਰਟ ਵਿਭਾਗ
ਇਹ ਤਸਵੀਰਾਂ ਹੁਸ਼ਿਆਰਪੁਰ ਦੇ ਟਰਾਂਸਪੋਰਟ ਵਿਭਾਗ ਦੀਆਂ ਹਨ। ਜੋ ਕਿ ਹਰ ਵਕਤ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਤਸਵੀਰਾਂ ਹੁਸਿ਼ਆਰਪੁਰ ਦੇ ਟਰਾਂਸਪੋਰਟ ਵਿਭਾਗ ਦੀਆਂ ਹਨ ਜੋ ਕਿ ਹਰ ਵਕਤ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਇੱਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਕਈ ਕਈ ਮਹੀਨਿਆਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੁਝ ਹੱਥ ਪੱਲੇ ਨਹੀਂ ਪੈਂਦਾ ਤੇ ਕੰਮ ਕਰਵਾਉਣ ਆਏ ਲੋਕ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਹਨ। ਅੱਜ ਜਦੋਂ ਪੱਤਰਕਾਰਾਂ ਵੱਲੋਂ ਵਿਭਾਗ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਮੌਜੂਦ ਮੁਲਾਜ਼ਮ ਵਹਿਲੇ ਹੀ ਬੈਠੇ ਸੀ ਅਤੇ ਲਾਈਟ ਨਾ ਹੋਣ ਕਾਰਨ ਪੱਖੀਆਂ ਝੱਲਦੇ ਨਜ਼ਰ ਆਏ ਅਤੇ ਇਸ ਤੋਂ ਵੀ ਵੱਡੀ ਗੱਲ ਜਨਰੇਟਰ ਦੀ ਵਿਵਸਥਾ ਨਾ ਹੋਣ ਕਾਰਨ ਲੋਕ ਵੀ ਗਰਮੀ ਵਿੱਚ ਸੜ ਰਹੇ ਸੀ ਅਤੇ ਬੇਰੰਗ ਪਰਤ ਰਹੇ ਸਨ। ਦਫ਼ਤਰ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ।
Last Updated : Feb 3, 2023, 8:23 PM IST