ਪੀਣ ਵਾਲੇ ਸਾਫ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਲੋਕ - ਫਰੀਦਕੋਟ
ਫਰੀਦਕੋਟ ਜਿਲ੍ਹੇ ਵਿੱਚ ਪੈਂਦੇ ਪਿੰਡ ਟਿੱਬੀ ਦਾ ਮਹਿਜ 80 ਘਰਾਂ ਦੀ ਅਬਾਦੀ ਵਾਲਾ ਪਿੰਡ ਵੀ ਅਜ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਹੈ। ਪਿੰਡ ਦੇ ਲੋਕ ਕਰੀਬ 4 ਕਿਲੋ ਮੀਟਰ ਦੀ ਦੂਰੀ ਤੋਂ ਪੀਣ ਲਈ ਪਾਣੀ ਲੈ ਕੇ ਆਉਂਦੇ ਹਨ। ਜਿਸ ਕਾਰਨ ਜਿਥੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾਂ ਪੈਂਦਾ ਉਥੇ ਹੀ ਉਹਨਾਂ ਸਮਾਂ ਵੀ ਬਰਬਾਦ ਹੁੰਦਾ। ਇਹੀ ਨਹੀਂ ਇਸ ਪਿੰਡ ਵਿਚ ਕਰੀਬ 8 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਇਥੇ ਇਕ ਆਰਓ ਸਿਸਟਮ ਲਗਾਇਆ ਗਿਆ ਸੀ ਜੋ ਅੱਠ ਦਿਨ ਵੀ ਨਹੀਂ ਚੱਲ ਸਕਿਆ, ਆਰਓ ਦੀ ਮਸ਼ਿਨਰੀ ਜਿਉਂ ਦੀ ਤਿਉਂ ਖੜ੍ਹੀ ਚਿੱਟੇ ਹਾਥੀ ਤੋਂ ਸਿਵਾਏ ਕੁਝ ਵੀ ਪ੍ਰਤੀਤ ਨਹੀਂ ਹੁੰਦੀ। ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦਿਆ ਦੱਸਿਆਂ ਕਿ ਕਰੀਬ 8/9 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਉਹਨਾਂ ਦੇ ਪਿੰਡ ਵਿਚ ਪੀਣ ਵਾਲੇ ਸਾਫ ਪਾਣੀ ਲਈ ਆਰਓ ਸਿਸਟਮ ਲਗਾਇਆ ਗਿਆ ਸੀ ਜੋ ਅੱਜ ਤੱਕ ਇਕ ਦਿਨ ਵੀ ਨਹੀਂ ਚੱਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਇਸ ਲਈ ਉਹਨਾਂ ਨੂੰ ਕਰੀਬ 5 ਕਿਲੋਮੀਟਰ ਦੂਰੋਂ ਨਹਿਰ ਕਿਨਾਰੇ ਲੱਗੇ ਨਲਕਿਆ ਤੋਂ ਪਾਣੀਆਂ ਲਿਉਣਾਂ ਪੈਂਦਾ ਹੈ।
Last Updated : Feb 3, 2023, 8:31 PM IST
TAGGED:
ਫਰੀਦਕੋਟ