ਫਰੀਦਕੋਟ ਦੇ ਲੋਕਾਂ ਨੇ ਚੋਰਾਂ ਨੂੰ ਕੀਤਾ ਕਾਬੂ - The people of Faridkot caught the thieves
ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਮੋਟਰਸਾਇਕਲ ਸਵਾਰ 2 ਨੌਜਵਾਨਾਂ ਵੱਲੋ ਇਕ ਔਰਤ ਜੋ ਆਪਣੇ ਘਰ ਦੇ ਬਾਹਰ ਦੀਆਂ ਕੰਨਾਂ ਵਿਚ ਪਾਈਆਂ ਸੋਨੇ ਦੀਆ ਬਾਲੀਆਂ ਝਪਟ ਲਈਆ ਗਈਆਂ ਅਤੇ ਜਦੋ ਔਰਤ ਨੇ ਰੌਲਾ ਪਾਇਆ ਤਾਂ ਦੋਵੇਂ ਮੋਟਰਸਾਇਕਲ ਸੁੱਟ ਕੇ ਫਰਾਰ ਹੋ ਗਏ, ਇਸ ਦੌਰਾਨ ਇਕ ਚੋਰ ਨੂੰ ਲੋਕਾਂ ਨੇ ਪਿੱਛਾ ਕਰ ਕੇ ਫੜ੍ਹ ਲਿਆ ਅਤੇ ਦੂਸਰਾ ਭੱਜਣ ਵਿਚ ਕਾਮਯਾਬ ਹੋ ਗਿਆ। ਫੜ੍ਹੇ ਗਏ ਝਪਟਮਾਰ ਕੋਲੋਂ ਲੋਕਾਂ ਨੇ ਖੋਹੀਆਂ ਹੋਈਆਂ ਸੋਨੇ ਦੀਆਂ ਬਾਲੀਆਂ ਬ੍ਰਾਂਮਦ ਕੀਤੀਆ ਅਤੇ ਉਸ ਦੀ ਮੌਕੇ ਤੇ ਹੀ ਭੁਗਤ ਸਵਾਰੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆ ਪੀੜਤ ਔਰਤ ਨੇ ਦੱਸਿਆ ਕਿ ਜਦ ਉਹ ਆਪਣੇ ਘਰ ਦੇ ਬਾਹਰ ਆਈ ਤਾਂ 2 ਨੌਜਵਾਨਾਂ ਨੇ ਉਸ ਦੇ ਕੰਨਾਂ ਵਿਚ ਪਾਈਆ ਸੋਨੇਂ ਦੀਆਂ ਬਾਲੀਆਂ ਝਪਟ ਲਈਆਂ। ਉਸ ਨੇ ਦੱਸਿਆ ਕਿ ਜਦ ਉਸ ਨੇ ਰੌਲਾ ਪਾਇਆ ਤਾਂ ਦੋਹੇਂ ਝਪਟਮਾਰ ਆਪਣਾ ਮੋਟਰਸਾਇਕਲ ਸੁੱਟ ਕੇ ਭੱਜ ਨਿਕਲੇ ਜਿੰਨਾਂ ਵਿਚੋਂ ਇਕ ਨੂੰ ਲੋਕਾਂ ਨੇ ਫੜ੍ਹ ਲਿਆ।
Last Updated : Feb 3, 2023, 8:31 PM IST