ਪੰਜਾਬ

punjab

ਸ਼ਹੀਦੀ ਦਿਹਾੜਿਆਂ ਦੌਰਾਨ ਇੰਪਰੂਵਮੈਂਟ ਟਰੱਸਟ ਦਫਤਰ 'ਚ ਚੱਲਿਆ ਡੀਜ਼ੇ, ਸਰਕਾਰ ਦੀਆਂ ਹਦਾਇਤਾਂ ਨੂੰ ਕੀਤਾ ਗਿਆ ਨਜ਼ਰਅੰਦਾਜ਼

ETV Bharat / videos

ਸ਼ਹੀਦੀ ਦਿਹਾੜਿਆਂ ਦੌਰਾਨ ਇੰਪਰੂਵਮੈਂਟ ਟਰੱਸਟ ਦਫਤਰ 'ਚ ਚੱਲਿਆ ਡੀਜ਼ੇ, ਸਰਕਾਰ ਦੀਆਂ ਹਦਾਇਤਾਂ ਨੂੰ ਕੀਤਾ ਗਿਆ ਨਜ਼ਰਅੰਦਾਜ਼ - ਸ਼ਹੀਦੀ ਦਿਹਾੜੇ

By ETV Bharat Punjabi Team

Published : Dec 23, 2023, 1:21 PM IST

Defied the governments instructions: ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant maan) ਵੱਲੋਂ ਸ਼ਹੀਦੀ ਦਿਹਾੜਿਆਂ ਦੇ ਚਲਦੇ ਸੂਬੇ ਵਿੱਚ ਡੀਜੇ, ਸ਼ਰਾਬ ਅਤੇ ਮੀਟ ਦੀਆਂ ਦੁਕਾਨਾ ਨੂੰ ਬੰਦ ਰੱਖਣ ਦੀ ਗੱਲ ਆਖੀ ਗਈ ਸੀ ਪਰ ਅੱਜ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਫਤਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਹਵਾ ਨਿਕਲਦੀ ਦਿਖਾਈ ਦਿੱਤੀ। ਦਰਅਸਲ ਇੰਪਰੂਵਮੈਂਟ ਟਰੱਸਟ ਦਫਤਰ ਵਿੱਚ ਡੀਜੇ ਪਾਰਟੀ (DJ party at the Improvement Trust office) ਕੀਤੀ ਗਈ। ਮਾਮਲੇ ਉੱਤੇ ਇਤਰਾਜ਼ ਜਤਾਉਂਦਿਆਂ ਭੀਮ ਐਕਸ਼ਨ ਕਮੇਟੀ ਦੇ ਆਗੂ ਨਿਤੀਸ਼ ਭੀਮ ਨੇ ਕਿਹਾ ਕਿ ਮਹਾਨ ਸ਼ਹਾਦਤਾਂ ਦੇ ਦਿਨਾਂ ਵਿੱਚ ਜਿੱਥੇ ਸਾਰੇ ਫੰਕਸ਼ਨ ਰੱਦ ਕਰਨ ਦੀ ਸਰਕਾਰ ਵੱਲੋਂ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿੱਚ ਉੱਚੀ ਅਵਾਜ਼ ਉੱਤੇ ਡੀਜ਼ੇ ਲਗਾ ਕੇ ਭੰਗੜੇ ਪਾਏ ਜਾ ਰਹੇ ਹਨ। ਉਨ੍ਹਾਂ ਸੀਐੱਮ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸਟੇਜਾਂ ਉੱਤੋਂ ਸਿਰਫ ਵੱਡੇ ਬਿਆਨ ਹੀ ਨਾ ਦੇਣ ਸਗੋਂ ਇਨ੍ਹਾਂ ਨੂੰ ਲਾਗੂ ਵੀ ਕਰਵਾਉਣ। 

ABOUT THE AUTHOR

...view details