ਮਾਨਸੂਨ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ
ਲੁਧਿਆਣਾ ਵਿੱਚ ਮਾਨਸੂਨ ਦੀ ਪਹਿਲੀ ਹੀ ਬਰਸਾਤ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਪੂਰੇ ਲੁਧਿਆਣਾ ਵਿੱਚ ਟਰੈਫਿਕ ਜਾਮ ਅਤੇ ਥਾਂ-ਥਾਂ ਉੱਤੇ ਪਾਣੀ ਭਰਿਆ ਨਜ਼ਰ ਆਇਆ ਖ਼ਾਸ ਕਰਕੇ ਸਮਰਾਲਾ ਚੌਂਕ ਦੇ ਵਿੱਚ ਚਾਰ ਕਿਲੋਮੀਟਰ ਤੋਂ ਵੱਡਾ ਜਾਮ ਵਿਖਾਈ ਦਿੱਤਾ। ਜਿੱਥੇ ਮੀਂਹ ਨੇ ਟ੍ਰੈਫਿਕ ਉੱਤੇ ਬਰੇਕਾਂ ਲਾ ਦਿੱਤੀਆਂ। ਉੱਥੇ ਹੀ ਗਲੀਆਂ-ਨਾਲੀਆਂ ਵਿੱਚ ਪਾਣੀ ਭਰ ਗਿਆ। ਸੀਵਰੇਜ ਬਲਾਕ ਹੋ ਗਏ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗਿਓਂ ਪਾਣੀ ਕੱਢਦੇ ਨਜ਼ਰ ਆਏ। ਇਸ ਦੌਰਾਨ ਨਗਰ ਨਿਗਮ ਅਤੇ ਪ੍ਰਸ਼ਾਸਨ ਖ਼ਿਲਾਫ਼ ਦੁਕਾਨਦਾਰਾਂ ਨੇ ਆਪਣੀ ਭੜਾਸ ਕੱਢੀ। ਆਓ ਸੁਣਦੇ ਹਾਂ ਉਹਨਾਂ ਕੀ ਕਿਹਾ...
Last Updated : Feb 3, 2023, 8:24 PM IST