ਵੱਡਾ ਹਾਦਸਾ: ਸਿੰਲਡਰਾਂ ਨਾਲ ਹੋਏ ਧਮਾਕੇ ਤੋਂ ਬਾਅਦ ਦੁਕਾਨਾਂ 'ਚ ਲੱਗੀ ਅੱਗ, 2 ਝੁਲਸੇ - Ludhiana news
ਲੁਧਿਆਣਾ ਵਿਖੇ ਕੁਹਾੜਾ ਮਾਛੀਵਾੜਾ ਰੋਡ ਉੱਤੇ ਸਥਿਤ ਮਾਰਕੀਟ ਵਿੱਚ ਸਿਲੰਡਰ ਫੱਟਣ ਕਰਕੇ ਧਮਾਕਾ ਹੋ ਗਿਆ। ਕਈ ਦੁਕਾਨਾਂ ਇਸ ਦੀ ਅੱਗ ਦੀ ਲਪੇਟ ਵਿੱਕ ਆ ਗਈਆਂ। ਅੱਗ ਉੱਤੇ ਕਾਬੂ ਪਾਉਣ ਲਈ 1 ਘੰਟਾ ਕਰਨੀ ਦਮਕਲ ਵਿਭਾਗ ਨੂੰ ਮੁਸ਼ਕਤ ਪਈ। ਦੱਸਿਆ ਜਾ ਰਿਹਾ ਹੈ ਕੇ ਜਿਸ ਦੁਕਾਨ ਵਿੱਚ ਧਮਾਕਾ ਹੋਇਆ ਹੈ, ਉੱਥੇ ਵੱਡੇ ਸਿਲੰਡਰ ਤੋਂ ਲੈ ਕੇ ਛੋਟੇ ਸਿਲੰਡਰ ਵਿੱਚ ਗੈਸ ਭਰਨ ਦਾ ਧੰਦਾ ਚੱਲ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਫਿਲਹਾਲ 2 ਵਿਅਕਤੀਆਂ ਦੀ ਝੁਲਸਣ ਦੀ ਜਾਣਕਾਰੀ ਮਿਲੀ ਹੈ, ਇਸ ਦੇ ਨਾਲ ਹੀ, 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।
Last Updated : Feb 3, 2023, 8:36 PM IST