ਧੁੰਦ ਦਾ ਕਹਿਰ ਸ਼ੁਰੂ - onset of fog in Gurdaspur
ਸੂਬੇ ਭਰ ਵਿੱਚ ਠੰਡ ਵਧ ਰਹੀ ਹੈ ਤੇ ਧੁੰਦ ਦਾ ਵੀ ਕਹਿਰ ਸ਼ੁਰੂ ਹੋ ਗਿਆ ਹੈ। ਬਟਾਲਾ ਵਿੱਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਵਿਜ਼ੀਬਿਲਟੀ ਬਹੁਤ ਹੀ ਘੱਟ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਦੀ ਵਧਣ ਦੇ ਨਾਲ ਨਾਲ ਹੁਣ ਧੁੰਦ ਵੀ ਵਧਦੀ ਜਾ ਰਹੀ ਹੈ। ਸਰਦੀ ਤੋਂ ਬਚਣ ਲਈ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ।
Last Updated : Feb 3, 2023, 8:35 PM IST