Paramjit Mand on government: ਅੰਮ੍ਰਿਤਪਾਲ ਦੇ ਪਿਤਾ ਨੂੰ ਏਅਰਪੋਰਟ 'ਤੇ ਰੋਕਣ ਦੀ ਦਲ ਖ਼ਾਲਸਾ ਆਗੂ ਨੇ ਕੀਤੀ ਨਿਖੇਧੀ, ਕਿਹਾ-ਸਰਕਾਰ ਦਾ ਅਸਲ ਚਿਹਰਾ ਹੋਇਆ ਬੇਨਕਾਬ - Dal Khalsa in Amritsar
Published : Oct 25, 2023, 7:02 PM IST
ਅੰਮ੍ਰਿਤਸਰ ਵਿੱਚ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ (Dal Khalsa leader Paramjit Singh Mand) ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਪਹਿਲਾਂ ਜੇਲ੍ਹ ਬੰਦ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਨੂੰ ਏਅਰਪੋਰਟ ਉੱਤੇ ਰੋਕ ਕੇ ਤੰਗ ਪਰੇਸ਼ਾਨ ਕੀਤਾ ਗਿਆ ਹੁਣ ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਵੀ ਅਧਿਕਾਰੀਆਂ ਨੇ ਏਅਰਪੋਰਟ ਉੱਤੇ ਰੋਕ ਲਿਆ। ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਰਕਾਰ ਦੀ ਨਜ਼ਰ ਵਿੱਚ ਦੋਸ਼ੀ ਸ਼ਖ਼ਸ ਦੇ ਪਰਿਵਾਰ ਨੂੰ ਸਜ਼ਾ ਦੇਣਾ ਕਿਸੇ ਤਰੀਕੇ ਵੀ ਜਾਇਜ਼ ਨਹੀਂ। ਦੂਜੇ ਪਾਸੇ ਪੀਐੱਮ ਮੋਦੀ ਦੇ ਤੋਹਫਿਆ ਨੂੰ ਨਿਲਾਮ ਕਰਨ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਹਫਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ (Model of Sri Harmandir Sahib) ਵੀ ਹੈ ਅਤੇ ਹੁਣ ਪਵਿੱਤਰ ਮਾਡਲ ਦੀ ਵੀ ਨਿਲਾਮੀ ਕਰਕੇ ਬੇਅਦਬੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਨੂੰ ਪੰਥ ਨਾਲ ਸਬੰਧਿਤ ਤੋਹਫੇ ਉਨ੍ਹਾਂ ਲੋਕਾਂ ਨੂੰ ਹੀ ਦੇਣੇ ਚਾਹੀਦੇ ਨੇ ਜਿਨ੍ਹਾਂ ਨੂੰ ਇਸ ਦੀ ਪਵਿੱਤਰਤਾ ਦਾ ਅੰਦਾਜ਼ਾ ਹੋਵੇ।