Blockage of sewage: ਮਾਨਸਾ 'ਚ ਸੀਵਰੇਜ ਦੇ ਗੰਦੇ ਪਾਣੀ ਦੀ ਨਹੀ ਹੋ ਰਹੀ ਨਿਕਾਸੀ, ਸੜਕ ਨੇ ਧਾਰਿਆ ਛੱਪੜ ਦਾ ਰੂਪ, ਲੋਕ ਡਾਹਢੇ ਪਰੇਸ਼ਾਨ - ਮਾਨਸਾ ਵਿੱਚ ਗੰਦੇ ਪਾਣੀ ਦੀ ਸਮੱਸਿਆ
🎬 Watch Now: Feature Video
Published : Sep 20, 2023, 8:28 PM IST
ਮਾਨਸਾ ਦੇ ਚਕੇਰੀਆ ਰੋਡ ਉੱਤੇ ਸੀਵਰੇਜ ਦਾ ਗੰਦਾ ਪਾਣੀ ਭਰ ਜਾਣ ਕਾਰਨ ਸੜਕ ਨੇ ਛੱਪੜ (Dirty sewage water filled the road) ਦਾ ਰੂਪ ਧਾਰ ਲਿਆ ਹੈ। ਜਿਸ ਕਾਰਨ ਸੜਕ ਤੋਂ ਗੁਜਰਨ ਵਾਲੇ ਸਕੂਲਾਂ ਦੇ ਬੱਚੇ ਅਤੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ। ਸਥਾਨਕਵਾਸੀ ਅਤੇ ਰਾਹਗੀਰਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਸਮੱਸਿਆ ਪਿਛਲੇ ਇੱਕ ਮਹੀਨੇ ਤੋਂ ਲੋਕਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਇਹ ਗੰਦਾ ਪਾਣੀ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਣ ਸੜਕ ਉੱਤੇ ਜਮ੍ਹਾਂ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਹੈ।