ਕੂੜੇ ਦੀ ਬਦਬੂ ਤੋਂ ਸ਼ਹਿਰਵਾਸੀ ਪਰੇਸ਼ਾਨ ਨਗਰ ਕੌਂਸਲ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਕੂੜਾ - ਨਗਰ ਕੌਂਸਲ ਵੱਲੋਂ ਕੂੜਾ ਨਹੀਂ ਚੁੱਕਿਆ ਗਿਆ
ਰੋਪੜ ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਨਗਰ ਕੌਂਸਲ ਵੱਲੋਂ ਕੂੜਾ ਨਹੀਂ ਚੁੱਕਿਆ ਗਿਆ (The garbage was not picked up by the city council) ਜਿਸ ਨਾਲ ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲਾ ਗਏ ਹਨ। ਸਭ ਤੋਂ ਖਸਤਾ ਹਾਲਤ ਸ਼ਹਿਰ ਦੇ ਬਾਜ਼ਾਰ ਦੀ ਹੈ ਜਿੱਥੇ ਦੁਕਾਨਦਾਰਾਂ ਦੀਆਂ ਦੁਕਾਨਾਂ ਅੱਗੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਨਾਲ ਉਹਨਾਂ ਦੀ ਦੁਕਾਨ ਉੱਤੇ ਗ੍ਰਾਹਕ ਵੀ ਨਹੀਂ ਪਹੁੰਚ ਰਹੇ।ਇਸ ਬਾਬਤ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਮਨਦੀਪ ਸਿੰਘ ਨੇ ਕਿਹਾ ਕਿ ਜਿਸ ਜਗ੍ਹਾ ਕੂੜਾ ਸੁੱਟਣ ਦਾ ਡੰਪ ਗਰਾਊਂਡ ਬਣਿਆ ਹੋਇਆ ਹੈ ਉਸ ਜਗ੍ਹਾ ਨੂੰ ਜਾਣ ਵਾਲਾ ਰਸਤਾ ਖਰਾਬ ਹੈ ਜਿਸ ਕਾਰਨ ਕੂੜਾ ਚੁੱਕਣ ਵਿੱਚ ਦਿੱਕਤ ਆ ਰਹੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਡੇਂਗੂ ਦੀ ਬਿਮਾਰੀ ਸ਼ਹਿਰ ਵਿਚ ਪੈਰ ਪਸਾਰ ਰਹੀ ਹੈ ਦੂਜੇ ਪਾਸੇ ਕੂੜਾ ਨਾ ਸੁੱਟਣ ਨਾਲ ਲੋਕਾਂ ਨੂੰ ਮੁਫ਼ਤ ਵਿਚ ਵੀ ਡੇਂਗੂ ਦੀ ਬਿਮਾਰੀ ਦਿੱਤੀ ਜਾ ਰਹੀ ਹੈ ।
Last Updated : Feb 3, 2023, 8:30 PM IST