ਤਰਨ ਤਾਰਨ 'ਚ ਗੰਨ ਪੁਆਇੰਟ 'ਤੇ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਨਕਦੀ ਲੁੱਟ ਫਰਾਰ ਹੋਏ ਮੁਲਜ਼ਮ - ਗੰਨ ਪੁਆਇੰਟ ਉੱਤੇ ਲੁੱਟ
Published : Jan 13, 2024, 12:10 PM IST
ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀਆਂ ਅਤੇ ਲੁੱਟਾਂ-ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਪਿਛਲੀ ਰਾਤ ਦਿਆਲਪੁਰ ਵਿੱਚ ਕਰਿਆਨੇ ਦੀ ਹੋਈ ਵੱਡੀ ਲੁੱਟ ਤੋਂ ਬਾਅਦ ਲੁਟੇਰਿਆਂ ਵੱਲੋਂ ਸੂਰਵਿੰਡ ਦੇ ਜੀਐਸ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਗੰਨ ਪੁਆਇੰਟ ਉੱਤੇ ਪੰਪ ਦੇ ਕਰਿੰਦਿਆਂ ਤੋਂ ਲਗਭਗ 10 ਹਜ਼ਾਰ ਦੀ ਨਕਦੀ ਲੁੱਟੀ ਗਈ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਸੁਸਤ ਨਜ਼ਰ ਆ ਰਹੀ ਹੈ ਅਤੇ ਕਈ ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਹਿਲਜੁਲ ਨਹੀਂ ਦਿਖਾਈ ਗਈ। ਇਸ ਤੋਂ ਇਲਾਵਾ ਐੱਸਆਈ ਵੱਲੋਂ ਇਸ ਵਾਰਦਾਤ ਨੂੰ ਨਿੱਕੀ ਲੁੱਟ ਦੱਸਿਆ ਜਾ ਰਿਹਾ ਹੈ। ਉੱਧਰ ਪੰਪ ਦੇ ਮਾਲਕਾਂ ਨੇ ਸੀਸੀਟੀਵੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।