ਸੰਘਣੀ ਧੁੰਦ ਦੇ ਕਾਰਨ ਅੰਮ੍ਰਿਤਸਰ ਦੇ ਘਰਿੰਡਾ ਵਿਖੇ ਵਾਪਰਿਆ ਹਾਦਸਾ - ਟਿੱਪਰ ਟਰਾਲਾ ਫੁੱਟਪਾਥ ਨਾਲ ਟਕਰਾਇਆ
Published : Dec 17, 2023, 4:30 PM IST
ਅੰਮ੍ਰਿਤਸਰ: ਸਵੇਰੇ ਪਈ ਸੰਘਣੀ ਧੁੰਦ ਦੇ ਕਾਰਨ ਘਰਿੰਡਾ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕ ਵੱਡਾ ਟਰਾਲਾ ਪਲਟ ਗਿਆ। ਜਾਣਕਾਰੀ ਦਿੰਦੇ ਹੋਏ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਰਾਤ ਬਹੁਤ ਜਿਆਦਾ ਸੰਘਣੀ ਧੁੰਦ ਸੀ ਤੇ ਸੜਕ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਲਾਈਟ ਨਹੀਂ ਸੀ। ਜਿਸ ਕਾਰਨ ਸੜਕ ਵਿਚਾਲੇ ਫੁੱਟਪਾਥ ਦਾ ਪਤਾ ਨਹੀਂ ਲੱਗਾ ਅਤੇ ਟਿੱਪਰ ਟਰਾਲਾ ਫੁੱਟਪਾਥ ਨਾਲ ਜਾ ਟਕਰਾਇਆ ਅਤੇ ਦੂਸਰੇ ਪਾਸੇ ਜਾ ਕੇ ਟਿੱਪਰ ਟਰਾਲਾ ਪਲਟ ਗਿਆ। ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਇਸ ਹਾਦਸੇ ਨਾਲ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਿੱਪਰ ਟਰਾਲਾ ਬੁਰੀ ਤਰ੍ਹਾਂ ਕੇ ਨਾਲ ਨੁਕਸਾਨਿਆ ਗਿਆ। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਿਹਾ ਇੱਕ ਟਿੱਪਰ ਟਰਾਲਾ ਘਰਿੰਡਾ ਦੇ ਨਜ਼ਦੀਕ ਧੁੰਦ ਕਾਰਨ ਸੜਕ ਦੇ ਵਿਚਕਾਰ ਬਣੇ ਫੁਟਪਾਥ ਨਾਲ ਟਕਰਾ ਕੇ ਪਲਟ ਗਿਆ ਜਿਸ ਨਾਲ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ।