Firing Car Watch Video: ਜਲੰਧਰ ਫਗਵਾੜਾ ਕੌਮੀ ਮਾਰਗ ਉੱਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ - ਜਾਨੀ ਨੁਕਸਾਨ ਤੋਂ ਬਚਾਅ
ਜਲੰਧਰ ਫਗਵਾੜਾ ਕੌਮੀ ਮਾਰਗ 'ਤੇ ਪਰਾਗਪੁਰ ਪੁਲਿਸ ਚੌਂਕੀ ਨਜ਼ਦੀਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ। ਉਧਰ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਗਈ ਤੇ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ, ਜਿੰਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਕਾਰ 'ਚ ਦੋ ਲੋਕ ਸਵਾਰ ਸੀ, ਜਿੰਨ੍ਹਾਂ ਅਨੁਸਾਰ ਕਾਰ 'ਚ ਪਹਿਲਾਂ ਧੂੰਆਂ ਨਿਕਲਿਆ ਤਾਂ ਉਹ ਗੱਡੀ ਰੋਕ ਕੇ ਉਤਰ ਗਏ ਤਾਂ ਦੇਖਦੇ ਦੇਖਦੇ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।