ਮੰਦਿਰ ਦੀ ਜ਼ਮੀਨ ਕਾਰਨ ਪਿੰਡ ਦੇ ਲੋਕਾਂ ਵਿਚ ਵਧਿਆ ਤਣਾਅ - ਹੁਸ਼ਿਆਰਪੁਰ ਗੜ੍ਹਸ਼ੰਕਰ
ਹੁਸ਼ਿਆਰਪੁਰ ਗੜ੍ਹਸ਼ੰਕਰ ਦੇ ਪਿੰਡ ਕੋਟ ਰਾਜਪੂਤਾਂ ਵਿਖੇ ਸਥਿਤ ਬਾਬਾ ਨਾਹਰ ਸਿੰਘ ਵੀਰ ਜੀ ਦੇ ਬਣੇ ਹੋਏ ਅਸਥਾਨ ਅਤੇ ਨਾਲ ਲਗਦੀ ਜਗ੍ਹਾ ਪਿੰਡ ਵਿੱਚ ਵਿਵਾਦ ਹੋ ਗਿਆ। ਧਾਰਮਿਕ ਸਥਾਨ ਦੀ ਸੇਵਾ ਕਰਨ ਵਾਲੇ ਅਤੇ ਪਿੰਡ ਦੇ ਲੋਕਾਂ ਵਿਚ ਭਾਰੀ ਤਨਾਵ ਹੈ। ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੂਜੇ ਪੱਖ ਤੇ ਇਲਜਾਮ ਲਾਉਂਦੇ ਹੋਏ ਕਿਹਾ ਕਿ ਮੰਦਰ ਦੀ ਦੇਖਭਾਲ ਕਰਨ ਵਾਲੇ ਪਰਿਵਾਰ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ। ਉਧਰ ਦੂਜੇ ਪਾਸੇ ਸਿਕੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਕੁੱਝ ਲੋਕਾਂ ਨੇ ਉਨ੍ਹਾਂ ਤੇ ਜਮੀਨ ਨੂੰ ਲੈਕੇ ਅਦਾਲਤ ਵਿਚ ਕੇਸ ਕੀਤਾ ਸੀ ਅਤੇ ਅਦਾਲਤ ਨੇ ਫੈਸਲਾ ਸਾਡੇ ਹੱਕ ਵਿਚ ਦਿੱਤਾ ਸੀ।
Last Updated : Feb 3, 2023, 8:35 PM IST