ਸੜਕ ਉੱਤੇ ਕਬਜ਼ਾ ਕਰਨ ਵਾਲਿਆਂ ਉੱਤੇ ਚੱਲਿਆ ਪੀਲਾ ਪੰਜਾ
ਤਰਨ ਤਾਰਨ: ਨਗਰ ਕੌਂਸਲ ਨੇ ਸੜਕ ਉੱਤੇ ਕਬਜ਼ਾ ਕਰਨ ਵਾਲਿਆਂ (Tarn Tarn Municipal Council action) ਉੱਤੇ ਆਪਣਾ ਪੀਲਾ ਪੰਜਾ ਚਲਾਇਆ ਹੈ। ਸੜਕ ਉੱਤੇ ਫੱਲ-ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲਿਆਂ ਦਾ ਕਬਜ਼ਾ ਹੋਣ ਕਾਰਨ ਆਮ ਲੋਕਾਂ ਨੂੰ ਉਥੋ ਲੰਘਣ ਵਿੱਚ ਮੁਸ਼ਕਲ ਆਉਂਦੀ ਸੀ। ਜਦੋਂ ਇਹ ਸ਼ਿਕਾਇਤ ਤਰਨਤਾਰਨ ਨਗਰ ਕੌਂਸਲ ਕੋਲ ਗਈ, ਤਾਂ ਨਗਰ ਕੌਂਸਲ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਜੇਸੀਬੀ ਮਸ਼ੀਨ ਤੇ ਟਰਾਲੀ ਲੈ ਕੇ (action against road encroachers) ਪਹੁੰਚੀ। ਨਗਰ ਕੌਂਸਲ ਦੇ ਮੁਲਾਜ਼ਮ ਨੇ ਕਿਹਾ ਗਿਆ ਕਿ ਪਹਿਲਾਂ ਹੀ ਕਿਹਾ ਗਿਆ ਸੀ ਕਿ ਜੇਕਰ ਜਲਦੀ ਤੋਂ ਜਲਦੀ ਇਸ ਜਗ੍ਹਾ ਨੂੰ ਖਾਲੀ ਨਾ ਕਰਵਾਇਆ, ਤਾਂ ਚਲਾਨ ਵੀ ਹੋਵੇਗਾ। ਫਰੂਟ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਸਾਥ ਦਿੰਦੀ ਹੈ, ਪਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਫਾਇਦਾ ਚੁੱਕਿਆ ਹੈ। ਉਨ੍ਹਾਂ ਨੇ ਇਹ ਅਪੀਲ ਕੀਤੀ ਕਿ ਇਨ੍ਹਾਂ ਫੱਲ ਸਬਜ਼ੀਆਂ ਵੇਚਣ ਵਾਲਿਆਂ ਨੂੰ ਵੀ ਮੌਕਾ ਮਿਲੇ ਜਿਸ ਲਈ ਪੁਖ਼ਤਾ ਕਦਮ ਚੁੱਕਿਆ ਜਾਵੇ, ਜੇਕਰ ਫਿਰ ਵੀ ਇਹ ਮਜ਼ਦੂਰ ਉਲੰਘਨਾ ਕਰ ਉੱਤੇ ਅਸੀਂ ਖੁਦ ਪ੍ਰਸ਼ਾਸਨ ਨਾਲ ਸਾਥ ਦੇਵਾਂਗੇ। ਉੱਥੇ ਹੀ ਮੌਕੇ ਉੱਤੇ ਪਹੁੰਚੇ ਸਿਟੀ ਪ੍ਰਧਾਨ ਕੁਲਵੰਤ ਸਿੰਘ ਪੰਨੂ ਨੇ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਇਤਲਾਹ ਦਿੱਤੀ ਗਈ ਸੀ, ਪਰ ਇਹ ਨਹੀਂ ਮੰਨੇ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਜਾਣ ਵਾਲਾ ਰਸਤਾ ਵੀ ਇਨ੍ਹਾਂ ਲੋਕਾਂ ਨੇ ਬੰਦ ਕਰ ਦਿੱਤਾ ਹੈ। ਥਾਂ ਖਾਲੀ ਨਾ ਕਰਨ ਉੱਤੇ ਆਖ਼ਰ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰ ਦਿੱਤੀ।
Last Updated : Feb 3, 2023, 8:27 PM IST