Robber Gang Arrested: ਤਰਨਤਾਰਨ ਪੁਲਿਸ ਨੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ - Tarantarn latest news in Punjabi
Published : Sep 12, 2023, 8:00 PM IST
ਤਰਨਤਾਰਨ ਪੁਲਿਸ ਨੇ ਪਿੰਡ ਝੰਡੇਰ ਵਿਖੇ ਹਥਿਆਰਾਂ ਦੇ ਜੋਰ ਨਾਲ ਇੱਕ ਲੱਖ 67 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੁਟੇਰਾ ਗਿਰੋਹ ਹੁਣ ਤੱਕ ਲੁੱਟ ਦੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੋਇੰਦਵਾਲ ਸਾਹਿਬ ਰੋਡ ਅਲਾਵਲਪੁਰ ਵਿਖੇ ਦੋ ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਆਏ ਚਾਰ ਅਣਪਛਾਤੇ ਨੌਜਵਾਨਾਂ ਪਿਸਤੌਲ ਦਾ ਡਰ ਦਿਖਾ ਕੇ 1 ਲੱਖ 60 ਹਜਾਰ ਰੁਪਏ ਦੀ ਲੁੱਟ ਕੀਤੀ ਸੀ। ਪੁਲਿਸ ਨੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਜਸਵਿੰਦਰ ਸਿੰਘ ਵਾਸੀ ਬੁੱਘੇ ਥਾਣਾ ਸਦਰ ਤਰਨ ਤਾਰਨ ਹਾਲ ਵਾਸੀ ਗੋਇੰਦਵਾਲ ਬਾਈਪਾਸ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਹੈ।