Tribute Sidhu Moosewala: ਕੈਨੇਡਾ ਵਿੱਚ ਸਰੀ ਜੈਪੁਰ ਟੀਮ ਨੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, 5911 ਵਾਲਾ ਲੋਗੋ ਲਗਾ ਕੇ ਖੇਡੀ ਟੂਰਨਾਮੈਂਟ - wearing the 5911 logo
Published : Sep 7, 2023, 9:04 PM IST
ਕੈਨੇਡਾ ਦੇ ਸਰੀ ਵਿੱਖੇ GT20 ਟੂਰਨਾਮੈਂਟ ਕਰਵਾਇਆ ਗਿਆ ਅਤੇ ਇਸ ਟੂਰਨਾਮੈਂਟ ਵਿੱਚ ਸਰੀ ਜੈਪੁਰ ਟੀਮ ਵੱਲੋਂ ਆਪਣੀ ਜਰਸੀ 'ਤੇ ਸਿੱਧੂ ਮੂਸੇ ਵਾਲੇ ਦਾ 5911 ਲੋਗੋ ਲਗਾ ਕੇ ਖੇਡਿਆ ਗਿਆ ਅਤੇ ਟੂਰਨਾਮੈਂਟ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਟੀਮ ਦੇ ਮਾਲਕ ਰੌਣੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਕ੍ਰਿਕਟ ਟੂਰਨਾਮੈਂਟ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਟੀਮ 5911 ਵਾਲਾ ਲੋਗੋ ਲਗਾ ਕੇ ਖੇਡੀ ਹੈ ਤੇ ਜਿੱਤ ਵਾਲਾ ਮੈਡਲ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਇੱਛਾ ਸੀ ਕਿ ਇਸ ਟੂਰਨਾਮੈਂਟ ਵਿੱਚ ਸਿੱਧੂ ਦੇ ਮਾਤਾ ਪਿਤਾ ਦੀ ਸ਼ਾਮਲ ਹੋਣ ਪਰ ਉਹ ਨਿੱਜੀ ਰੁੱਝੇਵਿਆਂ ਕਾਰਨ ਸ਼ਾਮਲ ਨਹੀਂ ਹੋ ਸਕੇ। ਉਧਰ ਬਲਕੌਰ ਸਿੰਘ ਦਾ ਕਹਿਣਾ ਕਿ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਯਾਦ ਕਰ ਇਸ ਟੀਮ ਨੇ ਸ਼ਰਧਾਂਜਲੀ ਦਿੱਤੀ ਹੈ ਅਤੇ ਸਾਰੀ ਟੀਮ ਜਿੱਤ ਲਈ ਵਧਾਈ ਦੀ ਪਾਤਰ ਹੈ।