Sunil Shetty: ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਦੇ ਮੰਦਰ ਮੱਥਾ ਟੇਕਣ ਪਹੁੰਚੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ
ਪਟਿਆਲਾ ਸ਼ਹਿਰ ਦੇ ਮੇਨ ਰੋਡ 'ਤੇ ਸਥਿਤ ਪ੍ਰਾਚੀਨ ਅਤੇ ਇਤਿਹਾਸਕ ਅਤੇ ਪ੍ਰਸਿੱਧ ਕਾਲੀ ਦੇਵੀ ਮੰਦਿਰ ਨੂੰ 1936 ਵਿੱਚ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਬਣਾਇਆ ਸੀ। ਭਾਵੇਂ ਉਨ੍ਹਾਂ ਨੇ ਮੰਦਰ ਦਾ ਨੀਂਹ ਪੱਥਰ ਰੱਖਿਆ ਪਰ ਮੰਦਰ ਨੂੰ ਮੁਕੰਮਲ ਕਰਨ ਦਾ ਕੰਮ ਮਹਾਰਾਜਾ ਕਰਮ ਸਿੰਘ ਨੇ ਕੀਤਾ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਮਾਤਾ ਕਾਲੀ ਦੇਵੀ ਦੇ ਮੰਦਰ ਫਿਲਮੀ ਐਕਟਰ ਆਸ਼ੀਰਵਾਦ ਲੈਣ ਲਈ ਪਹੁੰਚ ਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਅੱਜ 27 ਅਪ੍ਰੈਲ ਨੂੰ ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਵੀ ਪਟਿਆਲਾ ਦੇ ਇਸ ਪ੍ਰਸਿੱਧ ਮੰਦਰ ਪਹੁੰਚੇ, ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਅਦਾਕਾਰ ਨੇ ਨੀਲੀ ਪੈਂਟ ਅਤੇ ਅਸਮਾਨੀ ਕਮੀਜ਼ ਪਾ ਰੱਖੀ ਸੀ।