ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ, ਕਿਸਾਨਾਂ ਨੇ ਮਦਦ ਲਈ ਲਾਈ ਗੁਹਾਰ - ਪੰਜਾਬ ਸਰਕਾਰ ਅੱਗੇ ਮੱਦਦ ਦੀ ਗੁਹਾਰ
ਬਰਨਾਲਾ ਦੇ ਪਿੰਡ ਭਵਾਨੀਗੜ੍ਹ (Bhawanigarh village of Barnala) ਵਿੱਚ ਕਣਕ ਦੀ ਫਸਲ ਉੱਤੇ ਸੁੰਡੀ ਦੀ ਮਾਰ ਕਾਰਨ ਕਿਸਾਨ (Farmers upset due to the attack of Sundi) ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਈ ਬਾਰ ਸਪਰੇਅ ਕਰ ਚੁੱਕੇ ਹਨ ਪਰ ਸੁੰਡੀ ਉੱਤੇ ਕਈ ਅਸਰ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਡੀ ਨੇ ਕਣਕ ਦੀ ਫ਼ਸਲ ਬਾਰਬਦ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਇਸ ਤੋਂ ਬਾਅਦ ਹੁਣ ਕਣਕ ਦੇ ਵਿੱਚ ਸੁੰਡੀ ਪੈਦਾ ਹੋ ਗਈ ਹੈ ਜੋ ਕਿ ਨੂੰ ਲਗਾਤਾਰ ਫਸਲਾਂ ਨੂੰ ਖਰਾਬ ਕਰ ਰਹੀ ਹੈ । ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਮੱਦਦ ਦੀ ਗੁਹਾਰ (Appeal to Punjab Government for help) ਲਗਾਈ ਹੈ।
Last Updated : Feb 3, 2023, 8:35 PM IST