ਸੁਖਜਿੰਦਰ ਰੰਧਾਵਾ ਦਾ ਬਿਆਨ, ਬੀਬੀ ਜਗੀਰ ਕੌਰ SAD ਅਤੇ SGPC ਦੇ ਲਿਫਾਫਾ ਕਲਚਰ ਨੂੰ ਭਲੀ ਭਾਂਤ ਜਾਣਦੇ - SGPC Election News
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਲਿਫਾਫਾ ਕਲਚਰ ਨੂੰ ਭਲੀ ਭਾਂਤ ਜਾਣਦੀ ਹੈ। ਇਸ ਲਈ ਹੁਣ ਉਸ ਨੇ ਲਿਫਾਫੇ ਚੋਂ ਨਿਕਲਣ ਵਾਲੇ ਪ੍ਰਧਾਨ ਦੀ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਫਤਿਹਗਡ਼੍ਹ ਸਾਹਿਬ ਵਿੱਚ ਇਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਰੰਧਾਵਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਬਗ਼ਾਵਤ ਕਰ ਕੇ ਗੁਰੂ ਘਰਾਂ ਵਿੱਚ ਅਕਾਲੀ ਦਲ ਵੱਲੋਂ ਖੇਡੀ ਜਾ ਰਹੀ ਸਿਆਸਤ ਦੀ ਪੋਲ ਖੋਲ੍ਹੀ ਹੈ। ਇਸ ਮੌਕੇ ਰੰਧਾਵਾ ਆਮ ਆਦਮੀ ਪਾਰਟੀ 'ਤੇ ਵੀ ਵਰ੍ਹਦੇ ਨਜ਼ਰ ਆਏ ਤੇ ਪੱਤਰਕਾਰਾਂ ਦੇ ਸਵਾਲਾ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਪੂਰੇ ਕੀਤੇ 7 ਮਹੀਨਿਆਂ ਦੇ ਕਾਰਜਕਾਲ ਨੂੰ ਪਿਛਲੇ 70 ਸਾਲਾਂ ਨਾਲ ਜੋੜ ਕੇ ਬਦਲਾਅ ਦੱਸ ਰਹੀ ਹੈ, ਪਰ ਅਸਲੀ ਬਦਲਾਅ ਲੋਕਾਂ ਨੇ ਸੰਗਰੂਰ ਵਿਚ ਇਨ੍ਹਾਂ ਨੂੰ ਕਰਾਰੀ ਹਾਰ ਦੇ ਕੇ ਦਿਖਾਇਆ ਸੀ।
Last Updated : Feb 3, 2023, 8:30 PM IST