ਪੰਜਾਬ

punjab

ਏਮਜ ਦੇ ਨਰਸਿੰਗ ਸਟਾਫ ਵੱਲੋਂ ਮੈਨੇਜਮੈਂਟ ਦੀ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ, ਨਰਸਿੰਗ ਸਟਾਫ ਵੱਲੋਂ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਠੱਪ

ETV Bharat / videos

ਏਮਜ ਦੇ ਨਰਸਿੰਗ ਸਟਾਫ ਵੱਲੋਂ ਮੈਨੇਜਮੈਂਟ ਦੀ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ, ਨਰਸਿੰਗ ਸਟਾਫ ਵੱਲੋਂ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਠੱਪ - ਬਠਿੰਡਾ ਏਮਜ

By ETV Bharat Punjabi Team

Published : Dec 6, 2023, 5:54 PM IST

ਬਠਿੰਡਾ:  ਡੱਬਵਾਲੀ ਰੋਡ 'ਤੇ ਸਥਿਤ ਭਾਰਤ ਸਰਕਾਰ ਦੇ ਏਮਸ ਹਸਪਤਾਲ ਵਿੱਚ ਨਰਸਿੰਗ ਸਟਾਫ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਏਮਸ ਦੇ ਮੁੱਖ ਗੇਟ ਉੱਪਰ ਪਹੁੰਚ ਕੇ ਏਮਜ ਹਸਪਤਾਲ ਦੀ ਮੈਨੇਜਮੈਂਟ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਨਰਸਿੰਗ ਸਟਾਫ ਵੱਲੋਂ ਐਮਰਜੈਂਸੀ ਅਤੇ ਓਪੀਡੀ ਸੇਵਾਵਾਂ ਛੱਡ ਕੇ ਸਾਰੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਨਰਸਿੰਗ ਸਟਾਫ ਦੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਦਾ ਕਹਿਣਾ ਸੀ ਕਿ ਦੇਸ਼ ਭਰ ਦੇ ਬਾਕੀ ਏਮਜ ਹਸਪਤਾਲ ਵਿੱਚ ਭਰਤੀ ਲਈ ਇੱਕੋ ਪੈਮਾਨਾ ਰੱਖਿਆ ਗਿਆ ਹੈ ਅਤੇ ਜੋ ਵੀ ਦੂਸਰੇ ਏਮਜ ਹਸਪਤਾਲ ਵਿਚਲੇ ਸਟਾਫ 'ਤੇ ਨਿਯਮ ਲਾਗੂ ਹੋਏ ਉਨਾਂ ਨਿਯਮਾਂ ਨੂੰ ਬਠਿੰਡਾ ਏਮਸਹਸਪਤਾਲ ਦੀ ਮੈਨੇਜਮੈਂਟ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਉੱਥੇ ਹੀ ਦੂਸਰਾ ਪਾਸੇ ਬਠਿੰਡਾ ਏਮਜ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਨਰਸਿੰਗ ਸਟਾਫ ਨੂੰ ਛੇ ਦਿਨਾਂ ਦੀ ਛੁੱਟੀ ਦਿੱਤੀ ਜਾ ਰਹੀ ਹੈ ਜਦਕਿ ਬਾਕੀ ਥਾਂਵਾਂ 'ਤੇ ਅੱਠ ਦਿਨ ਦੀ ਛੁੱਟੀ ਮਿਲਦੀ ਹੈ। ਜੇਕਰ ਨਰਸਿੰਗ ਸਟਾਫ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੁਆਤਾਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਹੁਣ ਜਦੋਂ ਨਰਸਿੰਗ ਸਟਾਫ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉਨਾਂ ਨੂੰ ਹਸਪਤਾਲ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਨਰਸਿੰਗ ਸਟਾਫ ਵੱਲੋਂ ਹਰ ਰੋਜ਼ ਕੈਂਡਲ ਮਾਰਚ ਕਰਕੇ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉਨਾਂ ਦੀ ਆਵਾਜ਼ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਮੈਨੇਜਮੈਂਟ ਵੱਲੋਂ ਇਹੀ ਵਤੀਰਾ ਰੱਖਿਆ ਗਿਆ ਤਾਂ ਪ੍ਰਦਰਸ਼ਕਾਰੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ।

ABOUT THE AUTHOR

...view details