ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਫਿਲਮੀ ਅੰਦਾਜ਼ ਵਿੱਚ ਫੜ੍ਹਿਆ ਨਸ਼ਾ ਤਸਕਰ - ਮੁਕਤਸਰ ਸਾਹਿਬ ਪੁਲਿਸ ਨੇ ਨਸ਼ਾ ਤਸਕਰ ਫੜ੍ਹਿਆ
ਅਕਸਰ ਹੀ ਪੁਲਿਸ (Sri Muktsar Sahib police) ਉੱਤੇ ਨਸ਼ਾ ਤਸ਼ਕਰਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ, ਪਰ ਕਈ ਵਾਰ ਪੁਲਿਸ ਮੁਲਾਜ਼ਮ ਆਪਣੀ ਜਾਨ ਜੋਖਮ ਵਿਚ ਪਾ ਕੇ ਨਸ਼ਾ ਤਸ਼ਕਰਾਂ ਦਾ ਮੁਕਾਬਲਾ ਕਰਦੇ ਹਨ। ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜੀ ਤੋਂ ਆਇਆ। ਜਿੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ ਤਾਂ ਰਾਕੇਸ਼ ਕੁਮਾਰ ਨਾ ਦਾ ਵਿਅਕਤੀ ਆਪਣੀ ਆਲਟੋ ਗੱਡੀ ਛੱਡ ਕੇ ਟ੍ਰੈਫਿਕ ਦਾ ਫਾਇਦਾ ਚੁੱਕਦੇ ਹੋਏ ਭੱਜ ਗਿਆ। ਇਸ ਗੱਡੀ ਵਿੱਚੋਂ ਨਸ਼ੀਲੀਆਂ ਗੋਲੀਆਂ (Sri Muktsar Sahib police arrested drug smuggler) ਬਰਾਮਦ ਹੋਈਆ। ਜਿਸ ਨੂੰ ਪੁਲਿਸ ਨੇ ਪਿੰਡ ਭੰਗਚੜੀ ਦੇ ਮੰਦਰ ਸਿੰਘ ਦੇ ਘਰ ਤੋਂ ਕਾਬੂ ਕਰ ਲਿਆ ਹੈ। ਇਸ ਦੌਰਾਨ ਮੰਦਰ ਸਿੰਘ ਅਤੇ ਹੋਰਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਅਤੇ ਐਸ.ਐਚ.ਓ ਨਵਪ੍ਰੀਤ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਵਿੱਚੋਂ ਹਵਾਈ ਫਾਇਰ ਕਰਕੇ ਆਪਣੀ ਅਤੇ ਸਾਥੀਆਂ ਦੀ ਜਾਨ ਬਚਾਈ। ਇਸ ਸਬੰਧੀ ਐਸ.ਐਚ.ਓ ਨਵਪ੍ਰੀਤ ਸਿੰਘ ਦੇ ਬਿਆਨਾਂ ਉੱਤੇ ਥਾਣਾ ਲੱਖੇਵਾਲੀ ਵਿੱਚ ਮੰਦਰ ਸਿੰਘ, ਸਤਪਾਲ ਸਿੰਘ, ਗੁਰਬਾਜ ਸਿੰਘ, ਜਸਪ੍ਰੀਤ ਸਿੰਘ ਅਤੇ ਮੰਦਰ ਸਿੰਘ ਦੀ ਪਤਨੀ ਤੋਂ ਇਲਾਵਾ 15-20 ਅਣਪਛਤਿਆਂ ਉੱਤੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਵੀਡੀਓ ਵਾਇਰਲ ਹੋਈ ਹੈ।
Last Updated : Feb 3, 2023, 8:37 PM IST