Spitted On Naan Viral Video: ਥੁੱਕ ਕੇ ਨਾਨ ਬਣਾ ਰਿਹਾ ਕਰਿੰਦਾ, ਉੱਥੇ ਬੈਠੇ ਸਖ਼ਸ਼ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ - Delhi Darbar Dhabha Of Village Dadu Majra
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਰਾਹੀਂ ਇਕ ਢਾਬੇ ਉੱਤੇ ਕੰਮ ਕਰਨ ਵਾਲੇ ਕਰਿੰਦੇ ਦੀ ਸ਼ਰਮਨਾਕ ਕਰਤੂਤ ਦਾ ਪਰਦਾਫਾਸ਼ ਹੋਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆਂ ਪਲੇਟਫਾਰਮ ਟਵਿੱਟਰ ਉੱਤੇ ਮੈਗ੍ਹ ਅਪਡੇਟਸ ਨਾਮ ਦੇ ਅਧਿਕਾਰਿਤ ਅਕਾਉਂਟ ਤੋਂ ਟਵੀਟ ਕੀਤੀ ਗਈ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਢਾਬੇ ਉੱਤੇ ਕੰਮ ਕਰਨ ਵਾਲਾ ਸਖ਼ਸ਼ ਪਹਿਲਾ ਨਾਨ ਨੂੰ ਵੇਲਦਾ ਹੈ ਤੇ ਫਿਰ ਉਸ ਉੱਪਰ ਥੁੱਕਿਆ। ਥੁੱਕਣ ਤੋਂ ਬਾਅਦ ਨਾਨ ਨੂੰ ਭੱਠੀ ਦੇ ਅੰਦਰ ਪਾ ਦਿੱਤਾ ਗਿਆ। ਇਹ ਢਾਬਾ ਪਿੰਡ ਡਡੂ ਮਾਜਰਾ, ਚੰਡੀਗੜ੍ਹ ਦਾ ਹੈ ਜਿੱਥੋ ਇਹ ਵੀਡੀਓ ਵਾਇਰਲ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।