ਮਾਰਕੀਟ 'ਚ ਲੁਟੇਰੇ ਮਹਿਲਾ ਤੋਂ ਥੈਲਾ ਖੋਹ ਕੇ ਫ਼ਰਾਰ - jaito news
ਜੈਤੋ ਵਿੱਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਨਿਊ ਮਾਰਕੀਟ ਤੋਂ। ਨਿਊ ਮਾਰਕੀਟ ਵਿੱਚ ਦਿਨ ਦਿਹਾੜੇ ਬਾਇਕ ਸਵਾਰਾਂ ਵੱਲੋਂ ਔਰਤ ਦੇ ਹੱਥੋਂ ਥੈਲਾ ਝਪਟ ਕੇ ਫ਼ਰਾਰ ਹੋ ਗਏ ਜਿਸ ਵਿੱਚ ਪੀੜਤ ਔਰਤ ਦੇ ਦੱਸਣ ਮੁਤਾਬਕ 9 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਇਲ ਅਤੇ ਬੈਂਕ ਦੇ ਕਾਗਜ਼ ਪੱਤਰ ਸਨ। ਦੱਸਣਯੋਗ ਹੈ ਕਿ ਜੈਤੋ ਦੀ ਨਿਊ ਮਾਰਕੀਟ ਸਭ ਤੋਂ ਭੀੜ ਭਾੜ ਵਾਲੇ ਇਲਾਕਿਆਂ ਵਿਚੋਂ ਇਕ ਮੰਨਿਆ ਜਾਂਦਾ ਜਾਂਦਾ ਹੈ। ਪੀੜਤ ਔਰਤ ਵੱਲੋਂ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਜੇ ਲੋਕ ਸ਼ਹਿਰ ਵਿੱਚ ਸੁਰੱਖਿਅਤ ਨਹੀਂ ਹਨ। ਇਸ ਬਾਰੇ ਉੱਥੇ ਆਏ ਜਾਂਚ ਅਧਿਕਾਰੀ ਨਾਲ ਗੱਲ ਕਰਨੀ ਚਾਹੀ, ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
Last Updated : Feb 3, 2023, 8:36 PM IST