ਕੋਰੋਨਾ ਨੂੰ ਹਰਾ ਕੇ ਘਰ ਪਰਤੇ ਸਿਮਰਨਜੀਤ ਸਿੰਘ ਮਾਨ...ਹੁਣ ਸੰਭਾਲਣਗੇ ਅਹੁਦਾ - ਸਿਮਰਨਜੀਤ ਸਿੰਘ ਮਾਨ ਕੋਰੋਨਾ ਤੋਂ ਠੀਕ
ਪਟਿਆਲਾ: ਬੀਤੇ ਸਮੇਂ ਵਿੱਚ ਸੰਗਰੂਰ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਕਰੋਨਾ ਹੋ ਗਿਆ ਸੀ, ਅੱਜ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲ ਗਈ ਹੈ। ਉਹਨਾਂ ਨੂੰ ਅੱਠ ਦਿਨਾਂ ਲ਼ਈ ਇਕਾਂਤਵਾਸ ਕੀਤਾ ਗਿਆ ਸੀ। ਤੁਹਾਨੂੰ ਦੱਸਦਈਏ ਕਿ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਉਹਨਾਂ ਨੇ ਕਿਹਾ ਕਿ ਠੀਕ ਹੋ ਕੇ ਮਾਨ ਸਾਹਬ ਲੋਕਾਂ ਦੇ ਵਿਚ ਪਰਤਣਗੇ ਅਤੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨਗੇ ਅਤੇ ਜਲਦ ਹੀ ਉਹ ਸੌਂਹ ਵੀ ਚੁੱਕਣਗੇ।
Last Updated : Feb 3, 2023, 8:24 PM IST