Sidhu Moosewala Fan: ਮੋਟਰਸਾਈਕਲ 'ਤੇ ਦਿੱਲੀ ਤੋਂ ਪਿੰਡ ਮੂਸਾ ਪਹੁੰਚੀ ਲੜਕੀ, ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ - Moosewala fan video
Published : Sep 9, 2023, 6:03 PM IST
ਦਿੱਲੀ ਤੋਂ ਮੋਟਰਸਾਈਕਲ ਰਾਈਡ ਕਰਦੀ ਹੋਈ ਇੱਕ ਕੁਲਬੀਰ ਕੌਰ ਮਾਨਸਾ 'ਚ ਸਿੱਧੂ ਮੂਸੇਵਾਲਾ ਦੇ ਘਰ ਮੂਸਾ ਵਿਖੇ ਪਹੁੰਚੀ। ਉਹਨਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਸੀ ਅਤੇ ਇਸ ਲਈ ਉਹ ਇਥੇ ਆਈ ਹੈ। ਲੜਕੀ ਨੇ ਕਿਹਾ ਕਿ ਜਿਸ ਤਰਾਂ ਸਿੱਧੂ ਮੂਸੇ ਵਾਲਾ ਨੂੰ ਮਿਲਣ ਲਈ ਲੋਕ ਕਤਾਰਾਂ ਵਿੱਚ ਖੜੇ ਹੁੰਦੇ ਸਨ, ਅੱਜ ਉਸ ਦੇ ਮਾਪਿਆਂ ਨੂੰ ਮਿਲਣ ਲਈ ਵੀ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਆਉਂਦੇ ਹਨ। ਉਹਨਾਂ ਕਿਹਾ ਕਿ ਮੈਂ ਸਿੱਧੂ ਦੇ ਇੰਨੇ ਜ਼ਿਆਦਾ ਗੀਤ ਨਹੀਂ ਸੁਣੇ ਸਨ ਪਰ ਉਸ ਦੀ ਮੌਤ ਤੋਂ ਬਾਅਦ ਜੋ ਵੀ ਗੀਤ ਸੁਣੇ ਤਾਂ ਉਸਦੇ ਗੀਤਾਂ ਵਿੱਚ ਸੱਚਾਈ ਨਜ਼ਰ ਆਈ। ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਮਾਪੇ ਵੀ ਸਿੱਧੂ ਦੇ ਵਾਂਗ ਹੀ ਖੁੱਲੇ ਸੁਭਾਅ ਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਇਸਨਾਫ਼ ਦੀ ਗੁਹਾਰ ਵੀ ਲਾਈ।