ਸ਼੍ਰੀ ਕ੍ਰਿਸ਼ਨ ਲੀਲਾ ਮੇਲਾ ਸਾਨੋ ਸ਼ੌਕਤ ਨਾਲ ਹੋਇਆ ਸੰਪੰਨ - Hoshiarpur latest news
ਹੁਸ਼ਿਆਰਪੁਰ ਗੜ੍ਹਸ਼ੰਕਰ ਦੀ ਸੁੱਖ ਸ਼ਾਂਤੀ ਲਈ ਸਦੀਆਂ ਤੋਂ ਚੱਲ ਰਹੀ ਪ੍ਰੰਪਰਾ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵਿਖੇ ਇਲਾਕੇ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਲੀਲਾ ਮੇਲਾ ਸਾਨੋ ਸ਼ੌਕਤ ਨਾਲ ਸੰਪਨ ਹੋ ਗਿਆ। 1 ਤੋਂ 8 ਨਵੰਬਰ ਤੱਕ ਕਰਵਾਏ ਗਏ ਇਸ ਕ੍ਰਿਸ਼ਨ ਲੀਲਾ ਮੇਲੇ ਵਿੱਚ ਰਾਸ ਲੀਲਾ, ਕਬੱਡੀ, ਕੁਸ਼ਤੀਆਂ ਕਰਵਾਇਆ ਗਈਆਂ। ਇਸ ਮੇਲੇ ਦੇ ਅਖ਼ੀਰਲੇ ਦਿਨ ਕੰਸ਼ ਵੱਤ ਵੀ ਕੀਤਾ ਗਿਆ। ਇਸ ਮੇਲੇ ਦੇ ਵਿੱਚ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਪ੍ਰਬੰਧਕ ਕਮੇਟੀ ਨੇ ਹਿੰਸਾ ਲੈਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਪ੍ਰਬੰਧਕ ਕਮੇਟੀ ਨੇ ਇਸ ਸ਼੍ਰੀ ਕ੍ਰਿਸ਼ਨ ਮੇਲੇ ਦੇ ਵਿੱਚ ਸਹਿਯੋਗ ਕਰਨ ਲਈ ਸ਼ਹਿਰ ਵਾਸੀਆਂ ਅਤੇ NRI ਵੀਰਾਂ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਗਿਆ।Shree Krishna Leela Mela was held in Hoshiarpur
Last Updated : Feb 3, 2023, 8:31 PM IST