ਅੰਮ੍ਰਿਤਸਰ ਵਿਚ ਸ਼ਰੇਆਮ ਚੱਲਿਆਂ ਗੋਲੀਆਂ, ਇਕ ਵਿਅਕਤੀ ਜ਼ਖਮੀ - Shots fired in Amritsar
ਅੰਮ੍ਰਿਤਸਰ ਅੱਜ ਦੇਰ ਸ਼ਾਮ ਅੰਮ੍ਰਿਤਸਰ ਦੇ ਕਵਿੰਜ ਰੋਡ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਟੈਕਸੀ ਟੈਪੂ ਟਰੈਵਲ ਦੇ ਡਰਾਈਵਰ ਦੇ ਪੈਰ ਵਿਚ ਗੋਲੀ ਲੱਗਣ ਅਤੇ ਸਿਰ ਦੇ ਨਜ਼ਦੀਕ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਥੇ ਹੋਟਲ ਮਾਰਕਿਟ ਅੰਮ੍ਰਿਤਸਰ ਕਵਿੰਜ ਰੋਡ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਚਾਰ ਤੋ ਪੰਜ ਨੌਜਵਾਨਾ ਵੱਲੋ ਇਕ ਟੈਂਪੂ ਟਰੈਵਲ ਡਰਾਇਵਰ ਦੇ ਪੰਜ ਗੋਲੀਆਂ ਚਲਾਇਆ ਹਨ। ਜੋ ਕੀ ਇਕ ਉਸਦੇ ਪੈਰ ਵਿਚ ਲੱਗੀ ਹੈ ਅਤੇ ਇਕ ਸਿਰ ਤੋ ਪਾਰ ਹੋ ਗਈ ਅਸੀ ਮੌਕੇ ਉਤੇ ਸੀਸੀਟੀਵੀ ਖੰਗਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ।
Last Updated : Feb 3, 2023, 8:35 PM IST