Shormani Yatra In Kapurthala : ਸ਼੍ਰੋਮਣੀ ਯਾਤਰਾ ਦਾ ਕਪੂਰਥਲਾ 'ਚ ਕੀਤਾ ਗਿਆ ਸ਼ਾਨਦਾਰ ਸਵਾਗਤ - Shormani Yatra In Kapurthala
Published : Oct 8, 2023, 8:23 PM IST
ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਪੰਜਾਬ ਰਾਜ ਵਿੱਚ ਸ਼੍ਰੋਮਣੀ ਯਾਤਰਾ ਕੱਢੀ ਜਾ ਰਹੀ ਹੈ। ਇਹ ਹੁਸੈਨੀਵਾਲਾ ਬਾਰਡਰ ਤੋਂ ਸ਼ੁਰੂ ਹੋ ਕੇ ਪਠਾਨਕੋਟ ਤੱਕ ਜਾਵੇਗੀ। ਇਸ ਯਾਤਰਾ ਦਾ ਕਪੂਰਥਲਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਯਾਤਰਾ ਵਿੱਚ ਪਹੁੰਚੇ। ਇਸ ਯਾਤਰਾ ਰਾਹੀਂ ਰਾਮ ਮੰਦਰ ਨਿਰਮਾਣ ਦਾ ਪਵਿੱਤਰ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਜਿਸ ਉਤਸ਼ਾਹ ਨਾਲ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਹਰ ਵਰਗ ਦੇ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ। ਯਾਤਰਾ ਦੇ ਮੁੱਖ ਪ੍ਰਬੰਧਕ ਆਗੂਆਂ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ 60ਵਾਂ ਜਨਮ ਦਿਨ ਵੀ ਮਨਾਇਆ ਜਾ ਰਿਹਾ ਹੈ।