ਦੁਕਾਨਦਾਰਾਂ ਨੂੰ ਕਾਂਗਰਸੀ ਆਗੂਆਂ ਉੱਤੇ ਆਇਆ ਗੁੱਸਾ, ਜਾਣੋ ਕਿਉਂ ?
ਹੁਸ਼ਿਆਰਪੁਰ ਦੀ ਜ਼ਿਲ੍ਹਾ ਪ੍ਰੀਸ਼ਦ ਮਾਰਕਿਟ (Parishad Market Hoshiarpur) ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਦੀ ਤਾਜਪੋਸ਼ੀ ਲਈ ਕਾਂਗਰਸ ਵੱਲੋਂ ਇਕ ਸਮਾਗਮ ਵੀ ਕਰਵਾਇਆ ਗਿਆ ਸੀ। ਪਰੰਤੂ ਸਮਾਗਮ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਸ ਥਾਂ ਉੱਤੇ ਲੱਗੇ ਗੰਦਗੀ ਦੇ ਢੇਰਾਂ ਦੀ ਸਫਾਈ ਕਰਵਾਉਣੀ ਜ਼ਰੂਰੀ ਨਹੀਂ ਸਮਝੀ। ਜਿਸ ਕਾਰਨ ਮਜਬੂਰਨ ਦੁਕਾਨਦਾਰਾਂ ਨੂੰ ਖੁਦ ਹੀ ਇੱਥੇ ਝਾੜੂ ਲਗਾਕੇ ਦੁਕਾਨਾਂ ਖੋਲ੍ਹਣੀਆਂ ਪਈਆਂ, ਇਥੋਂ ਤੱਕ ਕਿ ਕਾਂਗਰਸ ਦੇ ਝੰਡੇ ਤੇ ਗਲਾਂ ਵਿੱਚ ਪਵਾਏ ਹਾਰ ਵੀ ਪੈਰਾਂ ਵਿੱਚ ਰੁਲ ਰਹੇ ਸਨ। ਇਸ ਦੌਰਾਨ ਗੱਲਬਾਤ ਕਰਦਿਆ ਦੁਕਾਨਦਾਰਾਂ ਨੇ ਕਿਹਾ ਕਿ ਸਮਾਗਮ ਤੋਂ ਪਹਿਲਾਂ ਇਹ ਥਾਂ ਪੂਰੀ ਤਰ੍ਹਾਂ ਨਾਲ ਸਾਫ ਸੀ, ਪਰੰਤੂ ਜਦੋਂ ਉਹ ਇੱਥੇ ਦੁਕਾਨਾਂ ਉੱਤੇ ਆਏ ਤਾਂ ਇੱਥੇ ਗੰਦਗੀ ਦੇ ਢੇਰ ਹੀ ਲੱਗੇ ਹੋਏ ਸਨ। ਜਿਸ ਕਾਰਨ ਦੁਕਾਨਦਾਰਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਰੋਸ ਪਾਇਆ ਗਿਆ।
Last Updated : Feb 3, 2023, 8:35 PM IST
TAGGED:
Parishad Market Hoshiarpur