ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ - ਰੂਪਨਗਰ
ਰੂਪਨਗਰ ਵਿਖੇ ਬੀਤੇ ਕੁਝ ਦਿਨ ਪਹਿਲਾਂ 13 ਸਾਲਾਂ ਗੁਲਸ਼ਨ ਦੀ ਚਾਈਨਾ ਡੋਰ ਨਾਲ ਗਲਾ ਵੱਢ ਹੋ ਜਾਣ ਨਾਲ ਮੌਤ ਹੋ ਜਾਣ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਚਾਈਨਾ ਡੋਰ ਉੱਤੇ ਸਖ਼ਤੀ ਨਾਲ ਲਗਾਮ ਕੱਸੀ ਜਾਣੀ ਚਾਹੀਦੀ ਹੈ। ਜ਼ਿਲ੍ਹੇ ਵਿੱਚ ਹੁਣ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਉੱਤੇ ਪੁਲਿਸ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਇਸ ਨੂੰ ਲੈ ਕੇ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਰੋਪੜ ਪੁਲਿਸ ਵੱਲੋਂ ਰੋਪੜ ਸ਼ਹਿਰ ਦੇ ਅੰਦਰ ਚਾਈਨਾ ਡੋਰ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ (shopkeeper selling china door) ਕੀਤਾ ਗਿਆ। ਇਸ ਕੋਲ ਇੱਕ ਬੋਰੀ ਵਿੱਚ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਹੋਈ ਜਾਨਲੇਵਾ ਚਾਈਨਾ ਡੋਰ ਦੇ 38 ਗੱਟੂ ਬਰਾਮਦ ਹੋਏ।
Last Updated : Feb 3, 2023, 8:32 PM IST