ਭਾਰੀ ਮੀਂਹ ਕਾਰਨ ਡਿੱਗੀ ਦੁਕਾਨ, ਦੁਕਾਨ ਦੇ ਮਲਬੇ ਹੇਠ ਦੱਬੀ ਸਕੂਟਰੀ - ਹੁਸ਼ਿਆਰਪੁਰ ਚ ਮੀਂਹ ਨਾਲ ਤਬਾਹੀ
ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਕਮੇਟੀ ਬਾਜ਼ਾਰ ਤੋਂ ਹੈ, ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਪੂਰੀਆਂ ਦੀ ਦੁਕਾਨ ਚਲਾ ਰਹੇ ਸੁੱਖਾ ਪੂਰੀਆਂ ਵਾਲੇ ਦੀ ਦੁਕਾਨ ਤੇਜ਼ ਮੀਂਹ ਕਾਰਨ ਡਿੱਗ ਪਈ। ਜਿਸ ਤੋਂ ਬਾਅਦ ਦੁਕਾਨ ਦੇ ਮਲਬੇ ਹੇਠ ਇਕ ਸਕੂਟਰੀ ਵੀ ਦੱਬ ਗਈ, ਜਿਸ ਦਾ ਕਾਫੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਵਿੱਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਹੁਸ਼ਿਆਰਪੁਰ ਸ਼ਹਿਰ ਦੀ ਪ੍ਰਸਿੱਧ ਸੁੱਖਾ ਪੂਰੀਆਂ ਵਾਲੇ ਦੀ ਦੁਕਾਨ ਦੀ ਪਹਿਲੀ ਮੰਜ਼ਿਲ ਖਸਤਾ ਹਾਲ ਹੋਣ ਕਾਰਨ ਡਿੱਗ ਪਈ। ਜਿਸ ਵਕਤ ਇਹ ਹਾਦਸਾ ਵਾਪਰਿਆ, ਉਸ ਵਕਤ ਦੁਕਾਨ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤੇ ਦੱਸਿਆ ਜਾ ਰਿਹਾ ਹੈ ਕਿ 2 ਕੁ ਦਿਨ ਪਹਿਲਾਂ ਵੀ ਦੁਕਾਨ ਦਾ ਮਲਬਾ ਮੀਂਹ ਕਾਰਨ ਡਿੱਗ ਪਿਆ ਸੀ, ਜਿਸ ਤੋਂ ਬਾਅਦ ਦੁਕਾਨ ਨੂੰ ਕਿਸੇ ਹੋਰ ਥਾਂ ਉੱਤੇ ਲਿਜਾਇਆ ਜਾ ਚੁੱਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦਾ ਮਾਨਯੋਗ ਅਦਾਲਤ ਵਿੱਚ ਕੋਈ ਕੇਸ ਚੱਲ ਰਿਹਾ ਹੈ, ਜਿਸ ਕਾਰਨ ਇਸਦੀ ਰਿਪੇਅਰ ਨਹੀਂ ਹੋ ਸਕੀ।