ਕਰਜ਼ੇ ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਬਿਨਾਂ ਕੋਈ ਵਿਕਾਸ ਕੀਤੇ ਲੋਕਾਂ ਸਿਰ ਚਾੜ੍ਹਿਆ ਹਜ਼ਾਰਾਂ ਕਰੋੜ ਦਾ ਕਰਜ਼ਾ - ਪੰਜਾਬ ਸਰਕਾਰ
Published : Dec 6, 2023, 5:52 PM IST
ਬਠਿੰਡਾ ਵਿੱਚ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਦੇ ਪਿਤਾ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਨ ਪੁੱਜੇ ਸੁਖਬੀਰ ਬਾਦਲ ਨੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ 941 (Debt on Punjab) ਕਰੋੜ ਰੁਪਏ ਨੇ ਕਰਜ਼ਾ ਲਿਆ ਹੈ, ਇੱਕ ਮਹੀਨੇ ਦੇ ਅੰਦਰ 4450 ਕਰੋੜ ਦਾ ਕਰਜ਼ਾ ਸਰਕਾਰ ਵੱਲੋਂ ਲਿਆ ਗਿਆ ਅਤੇ ਪਿਛਲੇ 20 ਮਹੀਨੇ ਵਿੱਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ 'ਆਪ' ਵੱਲੋਂ ਹੁਣ ਤੱਕ ਲਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਕਰਜ਼ੇ ਨਾਲ ਕੋਈ ਲੋਕ ਭਲਾਈ ਸਕੀਮ ਚੱਲੀ ਹੋਈ ਤਾਂ ਦੱਸੇ। ਸਰਕਾਰ ਨੇ ਕਰਜ਼ਾ ਚੁੱਕ ਕੇ ਸਿਰਫ ਇਸ਼ਤਿਹਾਰਬਾਜੀ ਉੱਤੇ ਕਰੋੜਾਂ ਰੁਪਏ ਖਰਚ ਦਿੱਤੇ ਹਨ ਜਿਸ ਦਾ ਹਿਸਾਬ ਇਨ੍ਹਾਂ ਤੋਂ ਪੰਜਾਬ ਦੇ ਲੋਕ ਲੈਣਗੇ।