ਵੀਡੀਓ: ਬਰਸਾਤੀ ਡਰੇਨ 'ਚ ਰੁੜ੍ਹੀ ਸਕੂਲ ਬਸ - ਬੱਸ ਵਿੱਚ ਬੱਚੇ ਨਹੀਂ
ਟਨਕਪੁਰ/ਉੱਤਰਾਖੰਡ: ਚੰਪਾਵਤ ਦੇ ਟਨਕਪੁਰ ਸਥਿਤ ਕਿਰੋਦਾ ਬਰਸਾਤੀ ਡਰੇਨ ਵਿੱਚ ਅੱਜ ਸਵੇਰੇ ਹਾਦਸਾ ਵਾਪਰ ਗਿਆ। ਟਨਕਪੁਰ ਪੂਰਨਗਿਰੀ ਰੋਡ 'ਤੇ ਜਾ ਰਹੀ ਸਕੂਲੀ ਬੱਸ ਕਿਰੋੜਾ ਬਰਸਾਤੀ ਡਰੇਨ 'ਚ ਪਲਟ ਗਈ। ਗ਼ਨੀਮਤ ਰਿਹਾ ਕਿ ਹੈ ਕਿ ਬੱਸ ਵਿੱਚ ਬੱਚੇ ਨਹੀਂ ਸਨ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਦੌਰਾਨ ਬੱਸ 'ਚ ਡਰਾਈਵਰ ਸਮੇਤ ਸਿਰਫ 2 ਲੋਕ ਸਵਾਰ ਸਨ ਅਤੇ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ।
Last Updated : Feb 3, 2023, 8:25 PM IST