ਸੰਗਰੂਰ ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ - Sangrur latest news in Punjabi
ਥਾਣਾ ਸਿਟੀ ਪੁਲਿਸ ਸੰਗਰੂਰ ਚੋਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਸੰਗਰੂਰ ਵਿੱਚ ਤਿੰਨ ਵਿਅਕਤੀਆਂ ਨੂੰ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਮੀਡੀਆ ਨਾਲ ਗੱਲ ਕਰਦਿਆਂ ਡੀ. ਐਸ. ਪੀ ਕਰਨਵੀਰ ਸਿੰਘ ਨੇ ਕਿਹਾ ਕਿ ਐਸ. ਐਸ. ਪੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਚਲਾਈ ਗਈ। ਮੁਹਿੰਮ ਅਧੀਨ ਐਸ. ਐਚ. ਓ ਰਮਨਦੀਪ ਸਿੰਘ ਦੀ ਅਗਵਾਈ ਵਿੱਚ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ। ਉਹਨਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਹੋ ਸਕਦਾ ਪੁੱਛਗਿੱਛ ਦੌਰਾਨ ਕੁਝ ਹੋਰ ਖੁਲਾਸੇ ਵੀ ਨਿਕਲ ਕੇ (Sangrur latest news in Punjabi) ਸਾਹਮਣੇ ਆਉਣ।
Last Updated : Feb 3, 2023, 8:34 PM IST