ਪੰਜਾਬ

punjab

ETV Bharat / videos

ਪੁਲਿਸ ਵੱਲੋਂ ਲੁਟੇਰਾ ਗੈਂਗ ਦੇ 4 ਵਿਅਕਤੀ ਕਾਬੂ - ਰੂਪਨਗਰ ਪੁਲਿਸ

By

Published : Oct 26, 2022, 5:41 PM IST

Updated : Feb 3, 2023, 8:30 PM IST

ਰੂਪਨਗਰ ਦੀ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 4 ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਜਿਨ੍ਹਾਂ ਉੱਤੇ ਰੂਪਨਗਰ ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 458 394 34 ਹੇਠਾਂ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ 22 ਅਕਤੂਬਰ 2020 ਦਾ ਹੈ, ਜਦੋਂ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਪੈਟਰੋਲ ਪੰਪ ਜਿਸ ਦਾ ਨਾਮ ਦਸਮੇਸ਼ ਫਿਊਲ ਪੰਪ ਹੈ। ਉਸ ਉੱਤੇ 22 ਅਕਤੂਬਰ ਦੀ ਰਾਤ ਨੂੰ ਕਰੀਬ 2 ਵਜੇ ਚਾਰ ਵਿਅਕਤੀਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ, ਇਸ ਲੁੱਟ ਦੌਰਾਨ 1,20000 ਰੁਪਏ ਪੈਟਰੋਲ ਪੰਪ ਉਤੇ ਮੌਜੂਦ ਕਰਿੰਦੇ ਤੋਂ ਲੁੱਟ ਲਏ ਜਾਂਦੇ ਹਨ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਇਸ ਦੌਰਾਨ ਇਨ੍ਹਾਂ ਕੋਲੋ ਇਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ। Rupnagar police arrested 4 people of robber gang
Last Updated : Feb 3, 2023, 8:30 PM IST

ABOUT THE AUTHOR

...view details