ਪੁਲਿਸ ਨੇ ਕਿੰਨਰ ਸਮਾਜ ਨਾਲ਼ ਕੀਤੀਆਂ ਖੁਸ਼ੀਆਂ ਸਾਂਝੀਆਂ - ਕਿੰਨਰ ਸਮਾਜ ਲਈ ਵਿਸ਼ੇਸ਼ ਉਪਰਾਲਾ
ਰੋਪੜ ਵਿੱਚ ਪੁਲਿਸ ਪ੍ਰਸ਼ਾਸਨ (Ropar Police Administration) ਅਤੇ ਓਲੰਪੀਅਨ ਰਾਜ ਪਾਲ ਸਿੰਘ ਹੁੰਦਲ ਦੀ ਵਿਸ਼ੇਸ਼ ਅਗਵਾਈ ਵਿੱਚ ਕਿੰਨਰ ਸਮਾਜ ਲਈ ਵਿਸ਼ੇਸ਼ ਉਪਰਾਲਾ (Special initiative for Kinnar society) ਕਰਦਿਆਂ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਰੋਪੜ ਦੇ ਐੱਸਐੱਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਕਿ ਕਿੰਨਰ ਸਭ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਅੱਜ ਅਸੀ ਉਨ੍ਹਾਂ ਨੂੰ ਦਿਵਾਲੀ ਮੌਕੇ ਸਭ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀਵਾਲੀ ਵਾਤਾਵਰਣ ਦੇ ਹੱਕ ਲਈ ਮਨਾਉਣ ਅਤੇ ਬੰਬ ਪਟਾਕੇ ਨਾ ਚਲਾਉਣ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੀਵਾਲੀ ਮੌਕੇ ਕੋਈ ਵੀ ਸ਼ਰਾਰਤੀ ਅਨਸਰ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।
Last Updated : Feb 3, 2023, 8:29 PM IST