Blind murder mystery: ਰੋਪੜ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ, ਤਿੰਨ ਮੁਲਜ਼ਮ ਕੀਤੇ ਕਾਬੂ - Murder Mamla
Published : Sep 12, 2023, 4:00 PM IST
ਪਿਛਲੇ ਦਿਨੀਂ ਰੂਪਨਗਰ 'ਚ ਦਵਾਰਕਾ ਦਾਸ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ ਸੀ। ਜਿਸ ਨੂੰ ਕਿ ਪੁਲਿਸ ਵਲੋਂ 72 ਘੰਟੇ 'ਚ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ 'ਚ ਇੱਕ ਮੁਲਜ਼ਮ ਨਾਬਾਲਿਗ ਹੈ। ਇਸ ਸਬੰਧੀ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਰੋਪੜ ਦਾ ਸੁਨੀਲ ਕੁਮਾਰ ਮਾਮਲੇ 'ਚ ਮੁੱਖ ਮੁਲਜ਼ਮ ਹੈ, ਜਿਸ ਨੇ ਆਪਣੇ ਪੁੱਤ ਅਤੇ ਨਾਬਾਲਿਗ ਭਤੀਜੇ ਨਾਲ ਮਿਲ ਕੇ ਇਹ ਕਤਲ ਕੀਤਾ ਹੈ। ਜਿੰਨ੍ਹਾਂ ਨੇ ਆਪਣੇ ਜ਼ੁਲਮ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ ਇਕੱਠੇ ਇੱਕ ਦੁਕਾਨ 'ਤੇ ਕੰਮ ਕਰਦੇ ਸਨ ਤੇ ਮੁਲਜ਼ਮ ਇਸ ਗੱਲ ਦੀ ਈਰਖਾ ਰੱਖਦਾ ਸੀ ਕਿ ਦੁਕਾਨ ਮਾਲਕਾਂ ਦੇ ਸਾਹਮਣੇ ਮ੍ਰਿਤਕ ਨੇ ਉਸ ਦੇ ਅਕਸ ਨੂੰ ਖ਼ਰਾਬ ਕੀਤਾ ਹੈ। ਜਿਸ ਦੇ ਚੱਲਦੇ ਗੁੱਸੇ 'ਚ ਇਹ ਵਾਰਦਾਤ ਕਰ ਦਿੱਤੀ।