ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਪਰਿਵਾਰ ਦੇ 5 ਮੈਂਬਰ ਹੋਏ ਜ਼ਖ਼ਮੀ - ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ
ਤਰਨਤਾਰਨ: ਪਿੰਡ ਚੀਮਾ ਖੁਰਦ ਵਿਖੇ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ 5 ਪਰਿਵਾਰਕ ਮੈਂਬਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀ ਬੋਹੜ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਚਾਰ ਜੀਆਂ ਨਾਲ ਕਮਰੇ ਅੰਦਰ ਸੁੱਤੇ ਹੋਏ ਸਨ। ਬਾਰਸ਼ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ, ਜਿਸ ਕਾਰਨ ਉਸ ਦਾ ਸਾਰਾ ਪਰਿਵਾਰ ਹੀ ਇਸ ਦੇ ਥੱਲੇ ਆ ਗਿਆ। ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਹੀ ਛੱਤ ਥੱਲਿਓਂ ਕੱਢਿਆ। ਛੱਤ ਡਿੱਗਣ ਕਾਰਨ ਉਸ ਦੇ ਸਮੇਤ ਬਾਕੀ 4 ਜੀ ਵੀ ਗੰਭੀਰ ਜ਼ਖ਼ਮੀ ਹੋਏ ਹਨ। ਗ਼ਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਘਰ ਦਾ ਸਾਰਾ ਹੀ ਸਮਾਨ ਟੁੱਟ ਗਿਆ ਹੈ ਅਤੇ ਉਨ੍ਹਾਂ ਦੀ ਕੁੱਝ ਨਾ ਕੁਝ ਸਹਾਇਤਾ ਕੀਤੀ ਜਾਵੇ।
Last Updated : Feb 3, 2023, 8:25 PM IST