ਦਵਾਈ ਲੈਣ ਜਾ ਰਹੇ ਬਜ਼ੁਰਗ ਜੋੜੇ ਦੇ ਨਾਲ ਹੋਈ ਲੁੱਟ - Amritsar NEWS UPDATE
ਅੰਮ੍ਰਿਤਸਰ ਦੇ ਥਾਣਾ ਵੱਲਾ ਦੇ ਇਲਾਕੇ ਮਹਿਤਾ ਰੋਡ ਉਤੇ ਦਵਾਈ ਲੈਣ ਜਾ ਰਹੇ ਬਜ਼ੁਰਗ ਜੋੜੇ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਵਾਸੀ ਜੰਡਿਆਲਾ ਗੁਰੂ, ਨਜ਼ਦੀਕ ਗੁਰਦੁਆਰਾ ਖੂਹੀ ਸਾਹਿਬ ਵੇਰੋ ਵਾਲ ਰੋਡ ਨੇ ਦੱਸਿਆ ਕਿ ਉਹ ਮੋਟਰਸਾਈਕਲ ਉਤੇ ਆਪਣੀ ਪਤਨੀ ਸੁਖਵੰਤ ਕੌਰ ਸਮੇਤ ਗੁਰੂ ਰਾਮ ਦਾਸ ਹਸਪਤਾਲ ਤੋਂ ਦਵਾਈ ਲੈਣ ਲਈ ਆ ਰਿਹਾ ਸੀ। ਗੋਲਡਨ ਗੇਟ ਤੋਂ ਵੱਲਾ ਚੌਂਕ ਪਹੁੰਚ ਕੇ ਮਹਿਤਾ ਰੋਡ ਨੂੰ ਮੋੜ ਕੇ ਜਦੋਂ ਉਹ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਦੋ ਨੌਜਵਾਨ ਪਲਸਰ ਮੋਟਰਸਾਈਕਲ ਉਤੇ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਇਕ ਨੇ ਮੇਰੀ ਪਤਨੀ ਦੇ ਸਿਰ ਉਤੇ ਮੁੱਕਾ ਮਾਰਿਆ ਜਿਸ ਨਾਲ ਸਾਡਾ ਮੋਟਰਸਾਈਕਲ ਬੇਕਾਬੂ ਹੋ ਗਿਆ। ਨੌਜਵਾਨ ਨੇ ਮੇਰੀ ਪਤਨੀ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਮਹਿਤਾ ਰੋਡ ਵੱਲ ਫ਼ਰਾਰ ਹੋ ਗਿਆ।
Last Updated : Feb 3, 2023, 8:34 PM IST