Robbery in Bathinda: ਪਿਸਤੌਲ ਦੀ ਨੌਕ 'ਤੇ ਗਹਿਣਿਆਂ ਦੀ ਦੁਕਾਨ ਤੋਂ ਲੁੱਟ, ਘਟਨਾ ਸੀਸੀਟੀਵੀ 'ਚ ਕੈਦ - ਬਠਿੰਡਾ ਦੇ ਬਾਬਾ ਮੰਦਰ ਵਾਲੀ ਗਲੀ
Published : Oct 18, 2023, 7:08 AM IST
ਬਠਿੰਡਾ:ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ, ਕਿ ਉਹ ਹੁਣ ਸ਼ਰੇਆਮ ਦੁਕਾਨਾਂ ਵਿੱਚ ਵੜ੍ਹ ਕੇ ਅਸਲੇ ਦੀ ਨੋਕ ਉੱਤੇ ਲੁੱਟ ਖੋਹ ਕਰਨ ਲੱਗ ਗਏ ਹਨ। ਤਾਜ਼ੀ ਘਟਨਾ ਬਠਿੰਡਾ ਦੇ ਬਾਬਾ ਮੰਦਰ ਵਾਲੀ ਗਲੀ ਵਿਖੇ ਵਾਪਰੀ ਜਿੱਥੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ 2 ਨੌਜਵਾਨਾਂ ਵੱਲੋਂ ਦੁਕਾਨ ਦੇ ਅੰਦਰ ਬੈਠੇ ਦੁਕਾਨ ਮਾਲਕ ਤੋਂ ਅਸਲਾ ਵਿਖਾ ਕੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੁੱਟ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੌਰਾਨ ਮਹਾ ਲਕਸ਼ਮੀ ਜਵੈਲਰ ਦੇ ਮਾਲਕ ਸਤੀਸ਼ ਬਾਂਸਲ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਵਿੱਚ ਬੈਠਾ ਸੀ, ਇਸ ਦੌਰਾਨ ਹੀ 2 ਨੌਜਵਾਨ ਇੱਕ ਮੋਟਰਸਾਈਕਲ ਉੱਤੇ ਆਏ ਪਿਸਟਲ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਤਿੰਨ ਤੋਂ ਚਾਰ ਹਜ਼ਾਰ ਰੁਪਿਆ ਲੁੱਟ ਕੇ ਫਰਾਰ ਹੋ ਗਏ। ਸਤੀਸ਼ ਕੁਮਾਰ ਬਾਂਸਲ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਥਾਣਾ ਕਤਵਾਲੀ ਵਿਖੇ ਦਰਜ ਕਰਾਈ ਗਈ।