ਘਰ ਦੇ ਬਾਹਰ ਬੈਠੇ ਬਜ਼ੁਰਗ ਦੇ ਹੱਥੋਂ ਖੋਹਿਰ ਫੋਨ, ਦੇਖੀ ਸੀਸੀਟੀਵੀ - ਚੋਰੀ ਦੀ ਘਟਨਾ ਸੀਸੀਟੀਵੀ ਚ ਕੈਦ
Published : Dec 5, 2023, 5:47 PM IST
ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਏ ਦਿਨ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨੇ ਲੋਕਾਂ ਦੀ ਜਿਉਣਾ ਦੁੱਭਰ ਕਰ ਦਿੱਤਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਤੁਸੀਂ ਆਪਣੇ ਘਰ ਦੇ ਅੰਦਰ ਕਹਿ ਲਓ ਜਾਂ ਬਾਹਰ ਕੀਤੇ ਵੀ ਸੁਰੱਖਿਅਤ ਨਹੀਂ ਹੋ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਦਾ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਘਰ ਦੇ ਬਾਹਰ ਬੈਠੇ ਇੱਕ ਬਜ਼ੁਰਗ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਆਰਾਮ ਨਾਲ ਆਪਣੇ ਘਰ ਦੇ ਬਾਹਰ ਧੁੱਪ 'ਚ ਬੈਠ ਕੇ ਮੋਬਾਇਲ ਚਲਾ ਰਿਹਾ ਸੀ ਕਿ ਮੋਟਰਸਾਈਕਲ 'ਤੇ ਦੋ ਸਵਾਰ ਆਉਂਦੇ ਨੇ ਤੇ ਬਜ਼ੁਰਗ ਦੇ ਹੱਥੋਂ ਫੋਨ ਖੋਹ ਕੇ ਫਰਾਰ ਹੋ ਜਾਂਦੇ ਹਨ।