Tarn Taran Loot: ਲੁਟੇਰਿਆਂ ਨੇ ਪੈਟਰੋਲ ਪੰਪ ਕਰਮਚਾਰੀਆਂ ਤੋਂ ਲੁੱਟੇ 1 ਲੱਖ 70 ਹਜ਼ਾਰ ਰੁਪਏ - punjab crime news
Published : Sep 9, 2023, 12:38 PM IST
ਤਰਨ ਤਾਰਨ 'ਚ ਪੈਟਰੋਲ ਪੰਪ 'ਤੇ ਲੁਟੇਰਿਆਂ ਵੱਲੋਂ ਕਰਿੰਦਿਆਂ ਨੂੰ ਬੰਦੀ ਬਣਾ ਕੇ ਬੰਦੂਕ ਦੀ ਨੋਕ 'ਤੇ 1 ਲੱਖ 70 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਦੀ ਵਾਰਦਾਤ ਦੇ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਮੋਟਰਸਾਈਕਲਾਂ ਉੱਤੇ ਕੁਝ ਨਕਾਬਪੋਸ਼ ਬਦਮਾਸ਼ ਆਉਂਦੇ ਹਨ ਅਤੇ ਆਉਂਦੇ ਹੀ ਪਹਿਲਾਂ ਪੰਪ ਦੇ ਕਰਿੰਦੇ ਤੋਂ ਪੈਸੇ ਖੋਹਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪੰਪ ਦੇ ਕਰਿੰਦੇ ਵੱਲੋਂ ਫਾਇਰਿੰਗ ਵੀ ਕੀਤੀ ਗਈ, ਜਿਸ ਵਿੱਚ ਇੱਕ ਲੁਟੇਰਾ ਜ਼ਖਮੀ ਹੋ ਗਿਆ। ਫਿਲਹਾਲ ਉਕਤ ਲੁਟੇਰਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਦੱਸਿਆ ਜਾਂਦਾ ਹੈ। ਇਸ ਘਟਨਾ ਦਾ ਪਤਾ ਲੱਗਣ 'ਤੇ ਸਥਾਨਕ ਪੁਲਿਸ ਵੀ ਪਹੁੰਚ ਗਈ। ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਸਪਤਾਲ ਵਿੱਚ ਦਾਖਿਲ ਲੁਟੇਰੇ ਤੋਂ ਬਾਕੀ ਸਾਥੀਆਂ ਵਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ।