ਪੰਜਾਬ

punjab

ETV Bharat / videos

ਗੰਨ ਪੁਆਇੰਟ ਉੱਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ - ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ

By

Published : Nov 3, 2022, 4:00 PM IST

Updated : Feb 3, 2023, 8:31 PM IST

ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਅੱਡਾ ਸੇਖਚੱਕ ਉੱਤੇ ਸਥਿਤ ਮਿੰਨੀ ਸਰਵਿਸ ਪੈਟਰੋਲ ਪੰਪ ਉੱਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਤਿੰਨ ਨੌਜਵਾਨਾਂ ਨੇ ਮੋਟਰਸਾਇਕਲ ਉੱਤੇ ਸਵਾਰ ਹੋ ਕਿ ਆਉਂਦੇ ਪੰਪ ਉੱਤੇ ਕੰਮ ਕਰਨ ਵਾਲੇ ਦੋ ਕਰਿੰਦਿਆਂ ਨੂੰ ਪਿਸਤੋਲ ਵਿਖਾ ਕੇ ਤਕਰੀਬਨ 15 ਤੋਂ 20 ਹਜ਼ਾਰ ਦਾ ਕੈਸ਼ ਅਤੇ ਦੋ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ। ਕਰਿੰਦਿਆਂ ਦਾ ਕਹਿਣਾ ਕਿ ਸਾਨੂੰ ਸਰਕਾਰ ਪੰਪ ਉੱਤੇ ਗੰਨਮੈਨ ਲਾ ਕੇ ਦਵੇ ਜਾਂ ਫਿਰ ਸਾਨੂੰ ਇਹਨਾਂ ਚੋਰਾਂ ਨਾਲ ਮੁਕਾਬਲਾ ਕਰਨ ਲਈ ਅਸਲਾ ਦਿੱਤਾ ਜਾਵੇ। ਦੱਸ ਦਈਏ ਕਿ ਇਸ ਪੈਟਰੋਲ ਪੰਪ ਉੱਤੇ ਪਹਿਲਾਂ ਵੀ ਦੋ ਵਾਰਦਾਤਾਂ ਹੋ ਚੁੱਕੀਆ ਹਨ, ਪਰ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਪੰਪ ਉੱਤੇ ਲੁੱਟ ਖੋਹ ਕਰਨ ਵਾਲੇ ਨੂੰ ਨਹੀਂ ਫੜਿਆ ਜਿਸ ਕਰਕੇ ਪੰਪ ਉੱਤੇ ਕੰਮ ਕਰਨ ਵਾਲੇ ਕਰਿੰਦਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
Last Updated : Feb 3, 2023, 8:31 PM IST

ABOUT THE AUTHOR

...view details